ਜੋਗਿੰਦਰ ਸਿੰਘ ਮਾਨ
ਮਾਨਸਾ, 6 ਅਗਸਤ
ਪੁਲੀਸ ਨੇ ਫਿਰੌਤੀ ਲੈਣ ਲਈ ਅਗਵਾ ਕਰਨ ਵਾਲੇ ਅੰਤਰਰਾਜੀ ਗਰੋਹ ਦਾ ਪਰਦਾਫ਼ਾਸ਼ ਕਰਦਿਆਂ ਦੋ ਜਣਿਆਂ ਨੂੰ ਪਿਸਤੌਲ, 2 ਕਾਰਤੂਸ, 1 ਖਿਡੌਣਾ ਪਿਸਤੌਲ, 10 ਹਜ਼ਾਰ ਨਗਦੀ ਸਣੇ ਵਾਰਦਾਤ ਸਮੇਂ ਵਰਤੀ ਕਾਰ ਸਣੇ ਕਾਬੂ ਕੀਤਾ ਹੈ।
ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਮੋਨੂੰ ਵਾਸੀ ਬੁਢਲਾਡਾ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਕੱਲ੍ਹ ਆਪਣੀ ਦੁਕਾਨ ’ਤੇ ਬੈਠਾ ਸੀ। ਇਸ ਦੌਰਾਨ ਇੱਕ ਅਣਪਛਾਤਾ ਉਸ ਦੀ ਦੁਕਾਨ ’ਤੇ ਆਇਆ। ਉਹ ਕੁਝ ਸਾਮਾਨ ਦੇ ਭਾਅ ਪੁੱਛ ਕੇ ਵਾਪਸ ਗਿਆ। ਕੁਝ ਸਮੇਂ ਬਾਅਦ ਉਹ ਇੱਕ ਹੋੋਰ ਵਿਅਕਤੀ ਫਿਰ ਦੁਕਾਨ ’ਤੇ ਆਇਆ। ਉਹ ਪਿਸਤੌਲ ਦਾ ਡਰ ਦੇ ਕੇ ਸ਼ਿਕਾਇਤਕਰਤਾ ਦੀ ਦੁਕਾਨ ਫਰੋੋਲਣ ਲੱਗੇ ਤੇ ਉਸ ਕੋਲੋਂ ਇੱਕ ਲੱਖ ਰੁਪਏ ਦੀ ਮੰਗ ਕੀਤੀ। ਇਸ ਦੌਰਾਨ ਮੁਲਜ਼ਮ ਉਸ ਦੇ ਨੌੌਕਰ ਭੋੋਲਾ ਸਿੰਘ ਨੂੰ ਜਾਨੋੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋੋਏ ਕਾਰ ਵਿੱਚ ਅਗਵਾ ਕਰ ਕੇ ਲੈ ਗਏ। ਉਨ੍ਹਾਂ ਨੇ ਨੌਕਰ ਦੇ ਮੋਬਾਈਲ ਤੋਂ ਫੋਨ ਕਰ ਕੇ ਜਲਦੀ ਪੈਸਿਆਂ ਦਾ ਇੰਤਜਾਮ ਕਰ ਕੇ ਛੁਡਵਾ ਲੈਣ ਦੀ ਧਮਕੀ ਦਿੰਦਿਆਂ ਕਿਹਾ ਕਿ ਨਹੀਂ ਭੋਲੇ ਦਾ ਹਸ਼ਰ ਮਾੜਾ ਹੋੋਵੇਗਾ।
ਡਾ. ਭਾਰਗਵ ਨੇ ਦੱਸਿਆ ਕਿ ਡੀਐੱਸਪੀ ਹਰਜਿੰਦਰ ਸਿੰਘ ਗਿੱਲ ਦੀ ਨਿਗਰਾਨੀ ਹੇਠ ਪੁਲੀਸ ਟੀਮਾਂ ਬਣਾ ਕੇ ਪੜਤਾਲ ਕਰਦਿਆਂ 12 ਘੰਟਿਆਂ ਵਿਚ 4 ਮੁਲਜ਼ਮਾਂ ਜੀਵਨ ਸਿੰਘ, ਕੁਲਦੀਪ ਸਿੰਘ, ਅਜੀਤ ਮੁਲਿੰਗਾਂ ਅਤੇ ਅਨੂਪ ਤਿਗਿਆ ਨੂੰ ਨਾਮਜ਼ਦ ਕੀਤਾ ਗਿਆ। ਇਨ੍ਹਾਂ ਵਿਚੋਂ ਦੋ ਮੁਲਜ਼ਮਾਂ ਜੀਵਨ ਸਿੰਘ ਅਤੇ ਕੁਲਦੀਪ ਸਿੰਘ ਨੂੰ ਕਾਬੂ ਕਰ ਲਿਆ ਗਿਆ। ਇਨ੍ਹਾਂ ਕੋਲੋਂ ਅਸਲਾ, ਨਗਦੀ ਤੇ ਇੱਕ ਕਾਰ ਬਰਾਮਦ ਹੋਈ।
ਚੋਰੀ ਦੇ 32 ਮੋਬਾਈਲ ਫੋਨਾਂ ਸਣੇ ਦੋ ਕਾਬੂ
ਮਾਨਸਾ: ਪੁਲੀਸ ਨੇ 29 ਮਈ ਰਾਤ ਨੂੰ ਹੋਈ ਚੋਰੀ ਦੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਨੇ 70 ਮੋੋਬਾਈਲ ਫੋੋਨ, 10 ਈਅਰਫੋੋਨ, 6 ਮੈਮਰੀ ਕਾਰਡ ਚੋਰੀ ਕੀਤੇ ਸਨ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਇੰਸਪੈਕਟਰ ਜਗਦੀਸ਼ ਕੁਮਾਰ ਮੁੱਖ ਅਫ਼ਸਰ ਥਾਣਾ ਸਿਟੀ-1 ਮਾਨਸਾ ਇਸ ਕੇਸ ਦੀ ਜਾਂਚ ਲਈ ਟੀਮ ਬਣਾਈ ਸੀ। ਪੁਲੀਸ ਟੀਮ ਨੇ ਚਾਰ ਮੁਲਜ਼ਮਾਂ ਅਰਜਨ ਕੁਮਾਰ, ਗੁਰਪ੍ਰੀਤ ਸਿੰਘ, ਅਕਾਸ਼ਦੀਪ ਖਾਨ ਤੇ ਜਸਪ੍ਰੀਤ ਸਿੰਘ ਨੂੰ ਨਾਮਜ਼ਦ ਕੀਤਾ ਸੀ। ਇਨ੍ਹਾਂ ਵਿਚੋਂ ਦੋ ਮੁਲਜ਼ਮ ਅਰਜਨ ਕੁਮਾਰ ਤੇ ਗੁਰਪ੍ਰੀਤ ਸਿੰਘ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 32 ਮੋੋਬਾਈਲ ਫੋੋਨ ਸਣੇ ਹੋਰ ਸਾਮਾਨ ਬਰਾਮਦ ਕੀਤਾ। ਡਾ. ਭਾਰਗਵ ਨੇ ਦੱਸਿਆ ਕਿ ਅਰਜਨ ਕੁਮਾਰ 10ਵੀਂ ਤੇ ਅਕਾਸ਼ਦੀਪ ਖਾਨ 9ਵੀਂ ਜਮਾਤ ਦਾ ਵਿਦਿਆਰਥੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੇ ਪੜਤਾਲ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਜਲਦੀ ਅਮੀਰ ਹੋੋਣ ਦੇ ਚੱਕਰ ਵਿੱਚ ਚੋੋਰੀ ਕੀਤੀ ਸੀ।