ਪੱਤਰ ਪ੍ਰੇਰਕ
ਮਾਨਸਾ, 3 ਫਰਵਰੀ
ਮਾਨਸਾ ਪੁਲੀਸ ਨੇ ਚੰਡੀਗੜ੍ਹ ਅਤੇ ਮੁਹਾਲੀ ਇਲਾਕੇ ਵਿੱਚੋੋਂ ਬੁਲਟ ਮੋੋਟਰਸਾਈਕਲ ਚੋੋਰੀ ਕਰ ਕੇ ਅੱਗੇ ਮਹਿੰਗੇ ਭਾਅ ਵੇਚਣ ਵਾਲੇ ਅੰਤਰਰਾਜੀ ਵਾਹਨ ਚੋੋਰ ਗਰੋੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਜਣਿਆਂ ਸਮੇਤ 6 ਬੁਲਟ ਮੋਟਰਸਾਈਕਲ ਬਰਾਮਦ ਕੀਤੇ। ਸੀਨੀਅਰ ਕਪਤਾਨ ਪੁਲੀਸ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਸਤਨਾਮ ਸਿੰਘ ਉਰਫ਼ ਗੱਗੀ, ਬਲਕਰਨ ਸਿੰਘ ਉਰਫ਼ ਲੱਖੀ ਵਾਸੀਆਨ ਖਿਆਲਾ ਕਲਾਂ ਅਤੇ ਅਮਨਦੀਪ ਕੁਮਾਰ ਉਰਫ਼ ਮੰਗੂ ਵਾਸੀ ਨੰਗਲ ਕਲਾਂ ਵਜੋਂ ਹੋਈ ਹੈ। ਸ੍ਰੀ ਲਾਂਬਾ ਨੇ ਦੱਸਿਆ ਕਿ ਪਿੰਡ ਖਿਆਲਾ ਕਲਾਂ ਵਿੱਚ ਮੁਖਬਰੀ ਹੋੋਈ ਸੀ ਕਿ ਰੁਪਿੰਦਰ ਸਿੰਘ ਉਰਫ਼ ਭੂਟਰੀ, ਸਤਨਾਮ ਸਿੰਘ ਉਰਫ਼ ਗੱਗੀ, ਬਲਕਰਨ ਸਿੰਘ ਉਰਫ ਲੱਖੀ ਵਾਸੀ ਖਿਆਲਾ ਕਲਾਂ, ਲੱਭੀ ਸਿੰਘ ਵਾਸੀ ਬਹਾਦਰਪੁਰ (ਬਰੇਟਾ) ਅਤੇ ਅਮਨਦੀਪ ਕੁਮਾਰ ਉਰਫ ਮੰਗੂ ਵਾਸੀ ਨੰਗਲ ਕਲਾਂ ਨੇ ਬੁਲਟ ਮੋੋਟਰਸਾਈਕਲ ਚੋੋਰੀ ਕਰ ਕੇ ਜਾਅਲੀ ਨੰਬਰ ਪਲੇਟਾਂ ਲਾਕੇ ਅੱਗੇ ਵੇਚਦੇ ਹਨ। ਸ੍ਰੀ ਲਾਂਬਾ ਨੇ ਦੱਸਿਆ ਕਿ ਐੱਸਪੀ ਦਿਗਵਿਜੈ ਕਪਿਲ ਅਤੇ ਉਪ ਕਪਤਾਨ (ਡੀ.) ਤਰਸੇਮ ਮਸੀਹ ਦੀ ਨਿਗਰਾਨੀ ਹੇਠ ਪੁਲੀਸ ਪਾਰਟੀ ਵੱਲੋੋਂ ਪਿੰਡ ਖਿਆਲਾ ਕਲਾਂ ਵਿੱਚ ਨਾਕਾਬੰਦੀ ਦੌਰਾਨ ਸੁਨਾਮ ਸਾਈਡ ਤੋੋਂ 2 ਬੁਲਟ ਮੋੋਟਰਸਾਈਕਲਾਂ ’ਤੇ ਆ ਰਹੇ ਤਿੰਨ ਵਿਅਕਤੀਆਂ ਦੀ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਪਾਸੋਂ 2 ਬੁਲਟ ਮੋੋਟਰਸਾਈਕਲ ਮੌਕੇ ’ਤੇ ਬਰਾਮਦ ਕੀਤੇ ਅਤੇ 3 ਹੋੋਰ ਬੁਲਟ ਮੋੋਟਰਸਾਈਕਲ ਸਮੇਤ 1 ਹੀਰੋੋ ਸਪਲੈਂਡਰ ਪਲੱਸ ਮੋੋਟਰਸਾਈਕਲ ਬਾਅਦ ਵਿੱਚ ਬਰਾਮਦ ਕੀਤੇ।