ਨਿਹਾਲ ਸਿੰਘ ਵਾਲਾ: ਨਿਹਾਲ ਸਿੰਘ ਵਾਲਾ ਦੇ ਥੰਮ੍ਹ ਮੰਨੇ ਜਾਂਦੇ ਯੂਥ ਅਕਾਲੀ ਦਲ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਜਗਦੀਪ ਸਿੰਘ ਗਟਰਾ ਦੇ ਭਾਜਪਾ ’ਚ ਸ਼ਮੂਲੀਅਤ ਕਰਨ ਨਾਲ ਨਿਹਾਲ ਸਿੰਘ ਵਾਲਾ ਵਿੱਚ ਅਕਾਲੀ ਦਲ ਨੂੰ ਸਿਆਸੀ ਖੋਰਾ ਲੱਗਣ ਦੀ ਸੰਭਾਵਨਾ ਹੈ। ਜਗਦੀਪ ਸਿੰਘ ਗਟਰਾ ਦੇ ਨਾਲ ਸ਼ਹਿਰੀ ਪ੍ਰਧਾਨ ਪ੍ਰਦੀਪ ਕੁਮਾਰ ਬਿੱਟੂ, ਪ੍ਰਵੀਨ ਡੋਡ, ਵਿੱਕੀ ਮੰਗਲਾ, ਬੂਟਾ ਸਿੰਘ ਆੜ੍ਹਤੀਆ, ਜਗਸੀਰ ਸੀਰਾ ਖਾਈ ਤੇ ਗੁਲਸ਼ਨ ਗੋਗੀ ਸਮੇਤ ਹੋਰ ਅਕਾਲੀ ਆਗੂ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਜਗਦੀਪ ਸਿੰਘ ਗਟਰਾ ਨੇ ਨਗਰ ਪੰਚਾਇਤ ਚੋਣਾਂ ਵਿੱਚ ਅਕਾਲੀ ਦਲ ਦੇ ਸੱਤ ਕੌਂਸਲਰ ਜਿਤਾਏ ਸਨ। -ਪੱਤਰ ਪ੍ਰੇਰਕ