ਜਲਾਲਾਬਾਦ: ਇੱਥੇ ਵੈਰੋਕੇ ਪੁਲੀਸ ਚੌਕੀ ਦੇ ਨੇੜੇ ਕਿਸਾਨ ਹਟ (ਗ੍ਰੋਸਰੀ ਸਟੋਰ) ਵਿੱਚ ਪਿਛਲੇ ਦਿਨ ਚੋਰੀ ਹੋਈ ਸੀ ਪਰ ਅਜੇ ਤੱਕ ਪੁਲੀਸ ਵੱਲੋਂ ਚੋਰਾਂ ਨੂੰ ਕਾਬੂ ਨਹੀਂ ਕੀਤਾ ਗਿਆ। ਇਸ ਦੇ ਰੋਸ ਵਜੋਂ ਅੱਜ ਪਿੰਡ ਵਾਸੀਆਂ ਅਤੇ ਕਿਸਾਨ ਯੂਨੀਅਨ ਨੇ ਜਲਾਲਾਬਾਦ-ਮੁਕਤਸਰ ਹਾਈਵੇਅ ’ਤੇ ਜਾਮ ਲਾ ਕੇ ਧਰਨਾ ਦਿੱਤਾ। ਕਿਸਾਨਾਂ ਨੇ ਦੱਸਿਆ ਕਿ ਚੋਰ ਇਨਵਰਟਰ, ਬੈਟਰੀ ਅਤੇ ਸਟੋਰ ਦਾ ਹੋਰ ਸਾਮਾਨ ਚੋਰੀ ਕਰਕੇ ਲੈ ਗਏ ਸਨ। ਸਟੋਰ ਸੰਚਾਲਕ ਦਿਲਬਾਗ ਸਿੰਘ ਨੇ ਪੁਲੀਸ ਕਿਹਾ ਕਿ ਪੁਲੀਸ ਇਸ ਸਬੰਧੀ ਸਹਿਯੋਗ ਨਹੀਂ ਕਰ ਰਹੀ। ਜਲਾਲਾਬਾਦ ਦੇ ਡੀਐੱਸਪੀ ਏਆਰ ਸ਼ਰਮਾ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਉਨ੍ਹਾਂ ਨੇ ਕਿਸਾਨਾਂ ਨੂੰ 20 ਅਗਸਤ ਤੱਕ ਦਾ ਸਮਾਂ ਦਿੱਤਾ। -ਪੱਤਰ ਪ੍ਰੇਰਕ