ਪੱਤਰ ਪ੍ਰੇਰਕ
ਭੁੱਚੋ ਮੰਡੀ, 29 ਅਗਸਤ
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਭਗਵੰਤ ਮਾਨ ਅਤੇ ਸੂਬਾਈ ਇੰਚਾਰਜ ਜਰਨੈਲ ਸਿੰਘ ਨੇ ਭੁੱਚੋ ਮੰਡੀ ਦੇ ਜੋਗਿੰਦਰ ਪਾਲ ਕਾਕਾ ਨੂੰ ਟਰੇਡ ਵਿੰਗ ਦਾ ਸੂਬਾਈ ਜੁਆਇੰਟ ਸਕੱਤਰ ਨਿਯੁਕਤ ਕੀਤਾ ਹੈ। ਜੋਗਿੰਦਰ ਪਾਲ ਨੇ ਪਾਰਟੀ ਦਾ ਧੰਨਵਾਦ ਕੀਤਾ। ਇਸ ਦੌਰਾਨ ਨਵ ਨਿਯੁਕਤ ਜੁਆਇੰਟ ਸਕੱਤਰ ਨੇ ਇਮਾਨਦਾਰੀ ਨਾਲ ਆਪਣੇ ਕੰਮ ਕਰਨ ਦਾ ਭਰੋਸਾ ਦਿੱਤਾ।
ਥਿੰਦ ਤੇ ਜੋਸਨ ਜ਼ਿਲ੍ਹਾ ਜੁਆਇੰਟ ਸਕੱਤਰ ਨਿਯੁਕਤ
ਮਮਦੋਟ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਵੱਲੋਂ ਮਮਦੋਟ ਬਲਾਕ ਦੇ ਸੀਨੀਅਰ ਆਗੂਆਂ ਬਲਜਿੰਦਰ ਸਿੰਘ ਥਿੰਦ ਅਤੇ ਹਰਪ੍ਰੀਤ ਸਿੰਘ ਹੈਰੀ ਜੋਸਨ ਸੇਠਾਂ ਵਾਲਾ ਨੂੰ ਜ਼ਿਲ੍ਹਾ ਬੀਸੀ ਵਿੰਗ ਦਾ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਪਾਰਟੀ ਦੇ ਪੰਜਾਬ ਬੀਸੀ ਵਿੰਗ ਦੇ ਪ੍ਰਧਾਨ ਜਗਦੀਪ ਸਿੰਘ ਗੋਲਡੀ ਕੰਬੋਜ ਦੀ ਅਗਵਾਈ ਵਿਚ ਕੀਤੀ ਗਈ ਹੈ। ਇਸ ਨਿਯੁਕਤੀ ’ਤੇ ਪਾਰਟੀ ਦੇ ਸੀਨੀਅਰ ਆਗੂਆਂ ਅਮਰਦੀਪ ਸਿੰਘ ਆਸ਼ੂ ਬੰਗੜ, ਬਲਰਾਜ ਸਿੰਘ ਸੰਧੂ, ਰਾਜ ਕੁਮਾਰ ਨਾਰੰਗ, ਅਮਨਦੀਪ ਸਿੰਘ ਧਾਲੀਵਾਲ ਤੇ ਕੁਲਦੀਪ ਸਿੰਘ ਧੀਰਾ ਪਤਰਾ ਸਣੇ ਹੋਰਨਾਂ ਨੇ ਪਾਰਟੀ ਦਾ ਧੰਨਵਾਦ ਕੀਤਾ ਹੈ।