ਸ੍ਰੀ ਮੁਕਤਸਰ ਸਾਹਿਬ: ਅਦਾਲਤ ’ਚ ਪੇਸ਼ ਹੋਣ ਆਏ ਇੱਕ ਵਿਅਕਤੀ ਨੂੰ ਜੇਲ੍ਹ ਲਿਜਾਂਦੇ ਸਮੇਂ ਇੱਕ ਵਿਅਕਤੀ ਏਐੱਸਆਈ ਨੂੰ ਧੱਕਾ ਮਾਰ ਕੇ ਥੱਲੇ ਸੁੱਟ ਕੇ ਭੱਜ ਗਿਆ ਜਿਸਨੂੰ ਬਾਅਦ ’ਚ ਪੁਲੀਸ ਪਾਰਟੀ ਦੀ ਮੱਦਦ ਨਾਲ ਏਐੱਸਆਈ ਵੱਲੋਂ ਕਾਬੂ ਕਰ ਲਿਆ ਗਿਆ ਜਿਸ ਖ਼ਿਲਾਫ਼ ਥਾਣਾ ਸਦਰ ਮੁਕਤਸਰ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਇਕੱਤਰ ਜਾਣਕਾਰੀ ਅਨੁਸਾਰ ਐਕਸਾਈਜ਼ ਐਕਟ ਦਾ ਮੁਲਜ਼ਮ ਬਲਰਾਜ ਸਿੰਘ ਉਰਫ਼ ਨਿੱਕਾ ਵਾਸੀ ਸ਼ੇਖੂ ਜੰਡ ਵਾਲਾ ਚੜਤ ਸਿੰਘ ਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਦਾਲਤ ਵਿੱਚ ਤਰੀਕ ਤੋਂ ਗੈਰ ਹਾਜ਼ਰ ਹੋਣ ਕਰਕੇ ਅਦਾਲਤ ’ਚ ਪੇਸ਼ ਹੋਇਆ ਸੀ ਜਿਸਨੂੰ ਜ਼ਿਲ੍ਹਾ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਛੱਡ ਕੇ ਆਉਣ ਦਾ ਹੁਕਮ ਹੋਇਆ ਸੀ। ਉਕਤ ਮੁਲਜ਼ਮ ਏਐੱਸਆਈ ਅਵਤਾਰ ਸਿੰਘ ਨੂੰ ਧੱਕਾ ਮਾਰ ਕੇ ਥੱਲੇ ਸੁੱਟ ਕੇ ਬਾਂਹ ਛੁਡਾ ਕੇ ਭੱਜ ਗਿਆ ਜਿਸਨੂੰ ਏਐੱਸਆਈ ਨੇ ਸਮੇਤ ਪੁਲੀਸ ਪਾਰਟੀ ਰੁਪਾਣਾ ਬੱਸ ਅੱਡਾ ਤੋਂ ਕਾਬੂ ਕਰ ਲਿਆ। ਥਾਣਾ ਸਦਰ ਮੁਕਤਸਰ ਵਿੱਚ ਮੁਲਜ਼ਮ ਬਲਰਾਜ ਸਿੰਘ ਉਰਫ਼ ਨਿੱਕਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ