ਪੱਤਰ ਪ੍ਰੇਰਕ
ਭੁੱਚੋ ਮੰਡੀ, 25 ਸਤੰਬਰ
ਪੰਚਾਇਤੀ ਸ਼ਿਵ ਮੰਦਰ ਦੇ ਪ੍ਰਬੰਧਕਾਂ ਵੱਲੋਂ ਕਰਵਾਏ ਜਾ ਰਹੇ ਸ੍ਰੀਮਦ ਭਗਵਤ ਕਥਾ ਗਿਆਨ ਯੱਗ ਸਮਾਗਮ ਦੀ ਸ਼ੁਰੂਆਤ ਵਜੋਂ ਕਥਾ ਵਾਚਕ ਅਚਾਰਿਆ ਸ਼ਿਆਮ ਸੁੰਦਰ ਦੀਕਸ਼ਿਤ ਦੀ ਰਹਿਨੁਮਾਈ ਹੇਠ ਸ਼ਹਿਰ ਵਿੱਚ ਕਲਸ਼ ਯਾਤਰਾ ਕੱਢੀ ਗਈ। ਇਸ ਨੂੰ ਮੰਦਰ ਕਮੇਟੀ ਦੇ ਪ੍ਰਧਾਨ ਨਰਦੀਪ ਗਰਗ ਨੇ ਹਰੀ ਝੰਡੀ ਦੇ ਕੇ ਨੀਲ ਕੰਠ ਮੰਦਰ ਤੋਂ ਰਵਾਨਾ ਕੀਤਾ। ਇਸ ਯਾਤਰਾ ਵਿੱਚ ਸ਼ਾਮਲ ਹੋਈਆਂ ਵੱਡੀ ਗਿਣਤੀ ਸ਼ਰਧਾਲੂ ਔਰਤਾਂ ਨੇ ਆਪਣੇ ਸਿਰਾਂ ’ਤੇ ਪ੍ਰਭਾਵਸ਼ਾਲੀ ਕਲਸ਼ ਚੁੱਕੇ ਹੋਏ ਸਨ। ਇਸ ਦੌਰਾਨ ਗੀਤਾ ਭਵਨ ਮਹਿਲਾ ਮੰਡਲ ਅਤੇ ਸ਼ਹਿਰ ਵਾਸੀਆਂ ਨੇ ਭਰਵਾਂ ਸਹਿਯੋਗ ਦਿੱਤਾ। ਇਸ ਉਪਰੰਤ ਅਚਾਰਿਆ ਸ਼ਿਆਮ ਸੁੰਦਰ ਦੀਕਸ਼ਿਤ ਨੇ ਪੰਚਾਇਤੀ ਸ਼ਿਵ ਮੰਦਰ ਵਿੱਚ ਭਗਵਤ ਕਥਾ ਦਾ ਉਚਾਰਨ ਕੀਤਾ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਨਰਦੀਪ ਗਰਗ, ਮਨੋਜ ਟੈਣੀ, ਵੀਕੇ ਭੱਪ, ਸੰਜੀਵ ਬੰਟਾ ਤੇ ਲਾਜਪਤ ਰਾਏ ਲੱਕੀ ਅਤੇ ਨਗਰ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ, ਸੀਨੀਅਰ ਮੀਤ ਪ੍ਰਧਾਨ ਅੰਜ਼ਲੀ ਗਰਗ, ਪੱਪੂ ਮਹੇਸ਼ਵਰੀ, ਮਹੇਸ਼ ਗਰਗ, ਲਵਲੀ ਗੋਇਲ, ਨਰੇਸ਼ ਬਾਂਸਲ ਆਦਿ ਹਾਜ਼ਰ ਸਨ।