ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 7 ਫਰਵਰੀ
ਕਾਂਗਰਸ ਦੀ ਉਮੀਦਵਾਰ ਕਰਨ ਬਰਾੜ ਨੇ ਆਪਣਾ ਚੋਣ ਪ੍ਰਚਾਰ ਤੇਜ਼ ਕਰਦਿਆਂ ਅੱਜ ਮੰਡੀ ਬਰੀਵਾਲਾ ਵਿੱਚ ਆਪਣਾ ਦਫ਼ਤਰ ਖੋਲ੍ਹ ਦਿੱਤਾ ਹੈ। ਇਸ ਮੌਕੇ ਪੁਲੀਸ ਅਧਿਕਾਰੀ ਤੋਂ ਸਿਆਸਤਦਾਨ ਬਣੇ ਰਾਜਬਲਵਿੰਦਰ ਸਿੰਘ ਮਰਾੜ੍ਹ, ਨਗਰ ਕੌਂਸਲ ਬਰੀਵਾਲਾ ਦੇ ਪ੍ਰਧਾਨ ਮਨੀਸ਼ ਕਰਕ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸੋਹਨ ਲਾਲ, ਸੋਹਨ ਲਾਲ ਡੰਡੇਵੱਢ ਮੌਜੂਦ ਸਨ। ਕਰਨ ਬਰਾੜ ਨੇ ਕਿਹਾ ਕਿ ਕਾਂਗਰਸ ਪਾਰਟੀ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਦੀ ਹੈ ਅਤੇ ਸਮਾਜ ਦੇ ਵਿਕਾਸ ਤੇ ਭਲੇ ਲਈ ਹਰ ਵੇਲੇ ਤਿਆਰ ਰਹਿੰਦੀ ਹੈ।