ਪੱਤਰ ਪ੍ਰੇਰਕ
ਚਾਉਕੇ, 26 ਮਈ
ਮਾਤਾ ਸੁੰਦਰੀ ਗਰੁੱਪ ਆਫ ਇੰਸਟੀਚਿਊਸ਼ਨ ਢੱਡੇ ਵੱਲੋਂ ਸੁਖਵੀਰ ਜੋਗਾ ਯਾਦਗਾਰੀ ਮੰਚ ਦੇ ਸਹਿਯੋਗ ਨਾਲ ਸੁਖਵੀਰ ਜੋਗਾ ਦੀ ਯਾਦ ਨੂੰ ਸਮਰਪਿਤ ਪਹਿਲਾ ਕਵੀ ਦਰਬਾਰ ਤੇ ਕਵੀਸ਼ਰੀ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਭਾਰਤ ਸਰਕਾਰ ਦੇ ਖੋਜਾਰਥੀ ਬੇਅੰਤ ਬਾਜਵਾ ਨੇ ਸ਼ਿਰਕਤ ਕੀਤੀ। ਇਸ ਮੌਕੇ ਕਵੀ ਦਰਬਾਰ ਦੇ ਪ੍ਰਧਾਨਗੀ ਮੰਡਲ ਵਿਚ ਦਮਦਮਾ ਸਾਹਿਬ ਸਾਹਿਤ ਸਭਾ ਦੇ ਸਰਪ੍ਰਸਤ ਸੁਖਮੰਦਰ ਸਿੰਘ ਭਾਗੀ ਬਾਂਦਰ, ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਜੀਤ ਮੌਜੂਦ ਸਨ। ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਰਾਜ ਸਿੰਘ ਬਾਘਾ ਨੇ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਇਸ ਪ੍ਰੋਗਰਾਮ ਦੌਰਾਨ ਸੁਖਵੀਰ ਜੋਗਾ ਦੇ ਨਾਮ ਤੇ ਸ਼ੁਰੂ ਕੀਤਾ ਗਿਆ ਐਵਾਰਡ ਕਹਾਣੀਕਾਰ ਅਤਰਜੀਤ ਸਿੰਘ ਵੱਲੋਂ ਪੰਜਾਬੀ ਸਾਹਿਤ ਨੂੰ ਪ੍ਰਫੁਲਿਤ ਕਰਨ ਲਈ ਪਾਏ ਗਾਏ ਯੋਗਦਾਨ ਸਦਕਾ ਪ੍ਰਦਾਨ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਵੀਰਪਾਲ ਕੌਰ ਦੀ ਕਿਤਾਬ ਬਾਗੀ ਅਲਫਾਜ਼ ਰਿਲੀਜ਼ ਕੀਤੀ ਗਈ। ਇਸ ਮੌਕੇ ਪੁੱਜੇ ਹੋਏ ਕਵੀ ਜਸਵੰਤ ਦਰਦਪ੍ਰੀਤ, ਮਲਕੀਤ ਮੀਤ, ਨਵਰੀਤ ਜੋਗਾ ਪੁਤਰੀ ਸੁਖਵੀਰ ਜੋਗਾ, ਲਛਮਣ ਭਾਗੀ ਬਾਂਦਰ ਨੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਭੁਪਿੰਦਰ ਸਿੰਘ ਮਾਨ, ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਢੱਡੇ, ਗੁਰਬਿੰਦਰ ਸਿੰਘ ਬੱਲੀ, ਪ੍ਰਧਾਨ ਜਗਤਾਰ ਹਾਜ਼ਰ ਸਨ।