ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 21 ਮਾਰਚ
ਆਮ ਆਦਮੀ ਪਾਰਟੀ ਵੱਲੋਂ ਬਾਘਾ ਪੁਰਾਣਾ ’ਚ ਹੋਏ ਕਿਸਾਨ ਮਹਾ ਸੰਮੇਲਨ ਵਿੱਚ ਸ਼ਮੂਲੀਅਤ ਲਈ ‘ਆਪ’ ਵਰਕਰਾਂ ਦਾ ਇਕ ਵੱਡਾ ਜਥਾ ਸ੍ਰੀ ਮੁਕਤਸਰ ਸਾਹਿਬ ਤੋਂ ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਦੇ ਉੱਪ ਪ੍ਰਧਾਨ ਜਗਦੀਪ ਸਿੰਘ ਸੰਧੂ ਦੀ ਅਗਵਾਈ ’ਚ ਰਵਾਨਾ ਹੋਇਆ। ਇਸ ਮੌਕੇ ਜਗਦੀਪ ਸੰਧੂ ਨੇ ਕਿਹਾ ਕਿ ਕਿਸਾਨ ਮਹਾ ਸੰਮੇਲਨ ਤੋਂ ਘਬਰਾਈ ਕਾਂਗਰਸ ਤੇ ਅਕਾਲੀ ਦਲ ਪਾਰਟੀ ਤਰ੍ਹਾਂ-ਤਰ੍ਹਾਂ ਦੇ ਹੱਥ ਕੰਢੇ ਅਪਣਾ ਰਹੀ ਹੈ ਪਰ ‘ਆਪ’ ਪਹਿਲਾਂ ਵੀ ਕਿਸਾਨਾਂ ਦੇ ਨਾਲ ਡੱਟ ਕੇ ਖੜ੍ਹੀ ਸੀ ਅਤੇ ਭਵਿੱਖ ’ਚ ਡਟ ਕੇ ਕਿਸਾਨਾਂ ਦਾ ਸਾਥ ਦੇਵੇਗੀ। ਇਸ ਮੌਕੇ ਕੌਂਸਲਰ ਹਰਦੀਪ ਸਿੰਘ ਕਾਲਾ, ਭੁਪਿੰਦਰ ਸਿੰਘ ਭਿੰਦਾ, ਰਾਜਪਾਲ ਸਿੰਘ, ਸੁਖਜਿੰਦਰ ਸਿੰਘ ਸ਼ਿੰਦਾ, ਹਰਭਗਵੰਤ ਸਿੰਘ ਮੱਤਾ, ਬਲਦੇਵ ਸਿੰਘ ਮੈਂਬਰ ਫੱਤਣਵਾਲਾ, ਗੁਰਚਰਨ ਸਿੰਘ ਸੰਧੂ, ਬੱਬੀ ਡਾਕਟਰ ਸੋਹਣੇਵਾਲਾ, ਬਲਜਿੰਦਰ ਸਰਪੰਚ, ਭਿੰਦਰ ਸਿੰਘ ਭਿੰਦਾ, ਸਰਜੀਤ ਸਿੰਘ ਅਟਵਾਲ, ਮੋਨਿਕਾ ਗਿਰਧਰ, ਮਨਦੀਪ ਕੌਰ ਐਡਵੋਕੇਟ, ਸਨੀ, ਕ੍ਰਿਸ਼ਨ, ਅਜੇ, ਬੰਟੀ, ਬੱਬਲੂ ਸ਼ਰਮਾ, ਜਗਦੀਸ਼ ਸਿੰਘ, ਗੁਰਾ ਸੰਧੂ ਤੋਂ ਇਲਾਵਾ ਹੋਰ ਵੀ ਵਰਕਰ ਹਾਜ਼ਰ ਸਨ। ਇਸੇ ਤਰ੍ਹਾਂ ਜਗਦੀਪ ਸਿੰਘ ਕਾਕਾ ਬਰਾੜ ਦੀ ਅਗਵਾਈ ਹੇਠ ਵੀ ਵੱਡਾ ਕਾਫਲਾ ਰਵਾਨਾ ਹੋਇਆ।
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਮੋਗਾ ਦੇ ਬਾਘਾ ਪੁਰਾਣਾ ’ਚ ਆਮ ਆਦਮੀ ਪਾਰਟੀ ਵਲੋਂ ਕਰਵਾਏ ਜਾ ਰਹੇ ਮਹਾ ਕਿਸਾਨ ਸੰਮੇਲਨ ’ਚ ਆਪ ਆਗੂ ਗੋਲਡੀ ਕੰਬੋਜ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ‘ਆਪ’ ਵਾਲੰਟੀਅਰ ਤੇ ਆਮ ਲੋਕ ਰੈਲੀ ’ਚ ਸ਼ਿਰਕਤ ਕਰਨ ਲਈ ਰਵਾਨਾ ਹੋਏ, ਜਿਸ ’ਚ ਹੋਰਾਂ ਤੋਂ ਇਲਾਵਾ ਬਲਾਕ ਪ੍ਰਧਾਨ ਸੁਖਮਿੰਦਰ ਸਿੰਘ ਬਰਾੜ, ਮਾਸਟਰ ਰਾਜਿੰਦਰ, ਸਾਬਕਾ ਜ਼ਿਲਾ ਪ੍ਰਧਾਨ ਦੇਵ ਰਾਜ ਸ਼ਰਮਾ, ਹਰਿਕ੍ਰਿਸ਼ਨ ਟੀ ਟੀ, ਕਾਕਾ ਮਾਨ, ਜਸਪ੍ਰੀਤ ਸਿੰਘ ਭੁੱਲਰ, ਕਾਲਾ ਚਹਿਲ, ਅਮਰਜੀਤ ਚਹਿਲ, ਹਰਮਨ ਚਹਿਲ, ਗੁਰਸੇਵਕ ਸਿੰਘ ਬੁਰਜਾਂ, ਪਵਨ ਕਾਮਰੇਡ, ਸਤਪਾਲ ਸਿੰਘ, ਮੁਖਤਿਆਰ ਸਿੰਘ, ਪ੍ਰਗਟ ਸਿਨਾ, ਜਤਿੰਦਰ ਘੁੜਿਆਣਾ, ਜਗਰੂਪ ਸਿੰਘ ਖਾਲਸਾ, ਸੁਖਵਿੰਦਰ ਸਿੰਘ, ਮੰਗਾਂ ਚਿਰਾਗਾਂ, ਮਨਜਿੰਦਰ ਸਿੰਘ ਖੇੜਾ, ਬਲਵਿੰਦਰ ਖਹਿਰਾ, ਸੁਰਿੰਦਰ ਘੋਗਾ, ਸੁੱਚਾ ਮਾਹੁਆਣਾ, ਭੋਲਾ ਰਾਮ, ਪਵਨ ਖਿਓ ਵਾਲੀ, ਨਰਿੰਦਰ ਸਿੰਘ, ਵਿਮਲ ,ਰਿੰਕੂ ਕੰਬੋਜ, ਸੰਦੀਪ ਕੰਬੋਜ, ਮੁਖਤਿਆਰ ਸਿੰਘ ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਫ਼ਤਿਹ ਸ਼ਾਮਲ ਸਨ।