ਭੁੱਚੋ ਮੰਡੀ: ਸਰਕਾਰੀ ਕੰਨਿਆ ਹਾਈ ਸਕੂਲ ਭੁੱਚੋ ਮੰਡੀ ਦੀ ਕੋਮਲਪ੍ਰੀਤ ਨੇ ਡੀਡੀ ਪੰਜਾਬੀ ’ਤੇ ਪ੍ਰਸਾਰਿਤ ਪ੍ਰਸਿੱਧ ਰਿਐਲਟੀ ਸ਼ੋਅ ‘ਕਿਸ ਮੇਂ ਕਿਤਨਾ ਹੈ ਦਮ’ ਵਿੱਚ ਰਾਜਸਥਾਨੀ ਨਾਚ ਮੁਕਾਬਲੇ ’ਚੋਂ ਦੂਜਾ ਸਥਾਨ ਹਾਸਲ ਕਰ ਕੇ ਸਕੂਲ ਅਤੇ ਮਾਪਿਆਂ ਦਾ ਨਾਮ ਚਮਕਾਇਆ ਹੈ। ਨਿਰਦੇਸ਼ਕ ਵਰੁਨ ਬਾਂਸਲ ਨੇ ਕੋਮਲਪ੍ਰੀਤ ਨੂੰ ਇਸ ਪ੍ਰਾਪਤੀ ’ਤੇ ਸਰਟੀਫੀਕੇਟ, ਟਰਾਫੀ ਅਤੇ 51000 ਰੁਪਏ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਸਕੂਲ ਮੁਖੀ ਡਾ. ਗੁਰਪ੍ਰੀਤ ਕੌਰ ਅਤੇ ਕਲਾਸ ਇੰਚਾਰਜ਼ ਹਿਮਾਨੀ ਨੇ ਵਿਦਿਆਰਥਣ ਅਤੇ ਮਾਪਿਆਂ ਨੂੰ ਵਧਾਈ ਦਿਤੀ ਅਤੇ ਉਨ੍ਹਾਂ ਦਾ ਮੁੂੰਹ ਮਿੱਠਾ ਕਰਵਾਇਆ। -ਪੱਤਰ ਪ੍ਰੇਰਕ