ਪੀਐਸਪੀਸੀਐੱਲ ਨੇ ਡਬਲਯੂਐਸਐਸਬੀ 5.5 ਕਰੋੜ ਰੁਪਏ ਦੇ ਬਕਾਇਆ ਹੋਣ ਕਰ ਕੇ ਬਿਜਲੀ ਕੁਨੈਕਸ਼ਨ ਦੇਣ ਤੋਂ ਕੀਤਾ ਇਨਕਾਰ; ਪਲਾਂਟਾਂ ਵਿਚ ਸ਼ੁਰੂ ਹੋਣ ਤੋਂ ਪਹਿਲਾਂ ਅੱਧੀ ਮਸ਼ੀਨੀਰੀ ਨੂੰ ਜੰਗਾਲ ਲੱਗਣਾ ਸ਼ੁਰੂ
ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 15 ਸਤੰਬ
ਇੱਕ ਸਾਲ ਪਹਿਲਾਂ ਕੋਟਕਪੂਰਾ ਵਿੱਚ ਦੋ ਸੀਵਰੇਜ ਟਰੀਟਮੈਂਟ ਪਲਾਂਟਾਂ ਦੇ ਨਿਰਮਾਣ ’ਤੇ 15.50 ਕਰੋੜ ਰੁਪਏ ਖਰਚ ਕਰਨ ਤੋਂ ਬਾਅਦ ਜਲ ਸਪਲਾਈ ਅਤੇ ਸੈਨੀਟੇਸ਼ਨ ਬੋਰਡ (ਡਬਲਯੂਐੱਸਐੱਸਬੀ) ਇਨ੍ਹਾਂ ਟਰੀਟਮੈਂਟ ਪਲਾਂਟਾਂ ਨੂੰ ਕਾਰਜਸ਼ੀਲ ਬਣਾਉਣ ਲਈ ਬਿਜਲੀ ਸਪਲਾਈ ਕੁਨੈਕਸ਼ਨਾਂ ਦੀ ਉਡੀਕ ਕਰ ਰਿਹਾ ਹੈ। ਇੱਧਰ ਪੀਐੱਸਪੀਸੀਐੱਲ ਨੇ ਇਨ੍ਹਾਂ ਟ੍ਰੀਟਮੈਂਟ ਪਲਾਂਟਾਂ ਨੂੰ ਬਿਜਲੀ ਸਪਲਾਈ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਡਬਲਯੂਐੱਸਐੱਸਬੀ ਵੱਲ ਪੀਐੱਸਪੀਸੀਐੱਲ ਦੀ 5.5 ਕਰੋੜ ਤੋਂ ਵੱਧ ਦੀ ਰਕਮ ਨਾ ਦੇਣ ਕਰ ਕੇ ਡਿਫਾਲਟਰ ਹੈ, ਜਦੋਂ ਕਿ ਕੋਟਕਪੂਰਾ ਦੇ ਵਸਨੀਕ ਇਸ ਬਰਸਾਤ ਦੇ ਮੌਸਤ ਵਿੱਚ ਸ਼ਹਿਰ ਦੀਆਂ ਗਲੀਆਂ ਅਤੇ ਮੁਹੱਲੇ ਵਿੱਚ ਸੀਵਰੇਜ ਦੇ ਪਾਣੀ ਦੀ ਨਿਕਾਸੀ ਦੀ ਪ੍ਰੇਸ਼ਾਨੀ ਝੱਲ ਰਹੇ ਹਨ। ਸੈਨੀਟੇਸ਼ਨ ਬੋਰਡ ਨੇ ਕਿਹਾ ਕਿ ਨਗਰ ਕੌਂਸਲ (ਐੱਮਸੀ) ਕੋਟਕਪੂਰਾ ਬਿਜਲੀ ਦੇ ਬਕਾਏ ਦੀ ਅਦਾਇਗੀ ਲਈ ਜ਼ਿੰਮੇਵਾਰ ਹੈ। ਡਬਲਯੂਐੱਸਐੱਸਬੀ ਦੇ ਕਾਰਜਕਾਰੀ ਇੰਜਨੀਅਰ ਪਾਰੁਲ ਗੋਇਲ ਨੇ ਕਿਹਾ ਕਿ ਇਨ੍ਹਾਂ ਬਕਾਇਆਂ ਦਾ ਭੁਗਤਾਨ ਨਾ ਕਰਨਾ ਇਨ੍ਹਾਂ ਸੀਵਰੇਜ ਪਲਾਂਟਾਂ ਦੇ ਅਜੇ ਤੱਕ ਚਾਲੂ ਨਾ ਹੋਣ ਦਾ ਕਾਰਨ ਸੀ।
ਪਲਾਂਟਾਂ ਵਿਚ ਜੰਗਾਲੀਆਂ ਜਾ ਰਹੀਆਂ ਮਸ਼ੀਨਾਂ
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕੀਤਾ ਸੀ ਪਲਾਂਟਾ ਦਾ ਦੌਰਾ
ਬੀਤੀ 31 ਅਗਸਤ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਦੀ ਗਠਿਤ ਚਾਰ ਮੈਂਬਰੀ ਟੀਮ ਨੇ ਇਨ੍ਹਾਂ ਟਰੀਟਮੈਂਟ ਪਲਾਂਟਾਂ ਦਾ ਨਿਰੀਖਣ ਕਰਨ ਲਈ ਕੋਟਕਪੂਰਾ ਦਾ ਦੌਰਾ ਕੀਤਾ ਸੀ। ਟੀਮ ਦੇ ਮੈਂਬਰਾਂ ਨੇ ਕੋਟਕਪੂਰਾ ਵਿੱਚ 15.50 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਦੋ ਸੀਵਰੇਜ ਟਰੀਟਮੈਂਟ ਪਲਾਂਟਾਂ ਦੇ ਕੰਮ ਨਾ ਕਰਨ ’ਤੇ ਹੈਰਾਨੀ ਅਤੇ ਦੁੱਖ ਪ੍ਰਗਟ ਕੀਤਾ। ਕੋਟਕਪੂਰਾ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਸੱਗੂ ਨੇ ਕਿਹਾ ਕਿ ਉਹ ਇਨ੍ਹਾਂ ਟਰੀਟਮੈਂਟ ਪਲਾਂਟਾਂ ਨੂੰ ਚਾਲੂ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਟਰੀਟਮੈਂਟ ਪਲਾਂਟਾਂ ਨੂੰ ਬਿਜਲੀ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ।