ਪੱਤਰ ਪ੍ਰੇਰਕ
ਜ਼ੀਰਾ, 12 ਮਈ
ਪਿੰਡ ਹਰਦਾਸਾ ਵਿੱਚ ਭਾਰਤੀ ਕਿਸਾਨ ਯੂਨੀਅਨ ਪੰਜਾਬ ਤੋਤੇਵਾਲ ਦੀ ਇੱਕ ਮੀਟਿੰਗ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਦੀ ਪ੍ਰਧਾਨਗੀ ਹੇਠ ਕੁਲਬੀਰ ਸਿੰਘ ਕੰਗ ਦੀ ਰਿਹਾਇਸ਼ ’ਤੇ ਹੋਈ। ਇਸ ਮੌਕੇ ਇਕਾਈ ਪਿੰਡ ਹਰਦਾਸਾ ਦਾ ਗਠਨ ਕੀਤਾ ਗਿਆ, ਜਿਸ ਵਿੱਚ ਕੁਲਬੀਰ ਕੰਗ ਇਕਾਈ ਪ੍ਰਧਾਨ, ਗੁਲਾਬ ਸਿੰਘ ਪੀਹੇਵਾਲੀ ਮੀਤ ਪ੍ਰਧਾਨ, ਰਾਜਿੰਦਰ ਸਿੰਘ ਹਰਦਾਸਾ ਸੀਨੀਅਰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਮੱਲੂਵਾਲਾ ਜਨਰਲ ਸਕੱਤਰ, ਬਲਦੇਵ ਸਿੰਘ ਵਾੜਾ ਵਰਿਆਮ ਸਿੰਘ ਖਜ਼ਾਨਚੀ, ਗੁਰਵਿੰਦਰ ਸਿੰਘ ਹਰਦਾਸਾ ਪ੍ਰੈੱਸ ਸਕੱਤਰ, ਰਾਜਵਿੰਦਰ ਸਿੰਘ ਧੰਨਾਂ ਸ਼ਹੀਦ ਮੁੱਖ ਬੁਲਾਰਾ, ਗੁਰਮੇਲ ਸਿੰਘ ਪੀਹੇਵਾਲੀ ਸਹਾਇਕ ਖਜ਼ਾਨਚੀ, ਚਰਨਜੀਤ ਸਿੰਘ ਹਰਾਜ ਸਹਾਇਕ ਸਕੱਤਰ, ਜੋਗਿੰਦਰ ਸਿੰਘ ਪੀਹੇਵਾਲੀ ਸਹਾਇਕ ਜਨਰਲ ਸਕੱਤਰ, ਇੰਦਰਜੀਤ ਸਿੰਘ ਕੰਗ ਮੱਲੂਵਾਲਾ ਕਾਰਜਕਾਰੀ ਮੈਂਬਰ ਤੇ ਲਖਵੀਰ ਸਿੰਘ ਕੱਸੋਆਣਾ ਸਹਾਇਕ ਖਜ਼ਾਨਚੀ ਚੁਣੇ ਗਏ। ਇਸ ਮੌਕੇ ਸੁੱਖ ਗਿੱਲ ਮੋਗਾ ਨੇ ਕਿਹਾ ਕਿ ਜਥੇਬੰਦੀ ਵੱਲੋਂ ਪਿੰਡ-ਪਿੰਡ ਜਾ ਕੇ ‘ਬੀਜੇਪੀ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ’ ਦੇ ਪਰਚੇ ਵੰਡ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਕੇਵਲ ਸਿੰਘ ਖਹਿਰਾ ਕੌਮੀ ਜਨਰਲ ਸਕੱਤਰ ਪੰਜਾਬ ਤੇ ਸ਼ਿੰਦਾ ਠੇਕੇਦਾਰ ਧੰਨਾਂ ਸ਼ਹੀਦ ਹਾਜ਼ਰ ਸਨ।