ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 18 ਫਰਵਰੀ
ਆਮ ਆਦਮੀ ਪਾਰਟੀ ਦੇ ਕੋਟਕਪੂਰਾ ਤੋਂ ਉਮੀਦਵਾਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਚੋਣ ਪ੍ਰਚਾਰ ਦੇ ਆਖਰੀ ਦਿਨ ਰੋਡ ਸ਼ੋਅ ਕਰਕੇ ਵਰਕਰਾਂ ਵਿਚ ਉਤਸ਼ਾਹ ਭਰਿਆ ਗਿਆ। ਪਿੰਡ ਸੰਧਵਾਂ ਤੋਂ ਚਹਿਲ, ਟਹਿਣਾ, ਕਲੇਰ, ਪੱਕਾ, ਧੂਰਕੋਟ, ਕੋਟ ਸੁਖੀਆ, ਢੁਡੀ, ਮੰਡ ਵਾਲਾ, ਭਾਣਾ, ਨੱਥੇ ਵਾਲਾ, ਸਿਰਸੜੀ, ਦੇਵੀ ਵਾਲਾ ਹੁੰਦਾ ਹੋਇਆ ਕਾਫਲਾ ਜਦ ਸ਼ਹਿਰ ਕੋਟਕਪੂਰਾ ਪੁੱਜਾ ਤਾਂ ਲੋਕਾਂ ਦਾ ਉਤਸ਼ਾਹ ਵੇਖਣਯੋਗ ਸੀ, ਹਜ਼ਾਰਾਂ ਦੀ ਗਿਣਤੀ ਵਿਚ ਇਕੱਤਰ ਹੋਏ ਆਪ ਵਰਕਰਾਂ ਅਤੇ ਅਹੁਦੇਦਾਰਾਂ ਦਾ ਧੰਨਵਾਦ ਕਰਦੇ ਹੋਏ ਸੰਧਵਾਂ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨੂੰ ਇਕੱਠ ਕਰਨ ਲਈ ਦਾਰੂ ਨਸ਼ੇ ਦੇ ਨਾਲ ਨਾਲ ਦਿਹਾੜੀ ’ਤੇ ਬੰਦੇ ਬੁਲਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ, ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਇਕੱਠਾਂ ਚ ਲੋਕ ਆਪਣੇ ਖੁਦ ਦੇ ਵਾਹਨਾਂ ਵਿਚ ਪੱਲਿਓਂ ਤੇਲ ਖਰਚ ਕਰਕੇ ਬਦਲਾਅ ਦੀ ਲਹਿਰ ਵਿਚ ਆਪਣਾ ਯੋਗਦਾਨ ਪਾ ਰਹੇ ਹਨ, ਕੋਟਕਪੂਰੇ ਸ਼ਹਿਰ ਉਪਰੰਤ ਵਾੜਾ ਦਰਾਕਾ, ਖਾਰਾ ਆਦਿ ਪਿੰਡਾਂ ਚ ਹੁੰਦਾ ਹੋਇਆ ਰੋਡ ਸ਼ੋਅ ਕੰਮੇਆਣਾ ਪਿੰਡ ਜਾ ਕੇ ਸਮਾਪਤ ਹੋਇਆ, ਰੋਡ ਸ਼ੋਅ ਦੌਰਾਨ ਰਸਤੇ ਵਿੱਚ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਫਲ ਵੰਡ ਕੇ ਕਾਫਲੇ ਦਾ ਸਵਾਗਤ ਕੀਤਾ ਗਿਆ। ਸੰਧਵਾਂ ਨੇ ਕਿਹਾ ਕੇ ਅਕਾਲੀ ਤੇ ਕਾਂਗਰਸੀ ਰਲ ਮਿਲ ਕੇ ਪਿਛਲੇ 74 ਸਾਲਾਂ ਤੋਂ ਪੰਜਾਬ ਦੇ ਆਮਦਨ ਸਰੋਤਾਂ ਦੀ ਲੁੱਟ ਕਰ ਰਹੇ ਹਨ, ਜਿਸ ਸਦਕਾ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ੇ ਦੀ ਦਲਦਲ ਵਿਚ ਫਸ ਰਹੀ ਹੈ।