ਪੱਤਰ ਪ੍ਰੇਰਕ
ਤਪਾ ਮੰਡੀ, 15 ਜਨਵਰੀ
ਲਾਲ ਝੰਡਾ ਪੇਂਡੂ ਚੌਕੀਦਾਰ ਯੂਨੀਅਨ (ਸੀਟੂ) ਵੱਲੋਂ ਅੱਜ ਇੱਥੇ ਤਹਿਸੀਲ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਰੈਲੀ ਕੀਤੀ ਗਈ ਅਤੇ ਧਰਨਾ ਦਿੱਤਾ ਗਿਆ ਜਿਸ ਦੀ ਪ੍ਰਧਾਨਗੀ ਸਾਥੀ ਪ੍ਰੇਮ ਸਿੰਘ ਰੂੜੇਕੇ ਕਲਾਂ ਨੇ ਕੀਤੀ। ਇਸ ਰੈਲੀ ਦੇ ਆਰੰਭ ਵਿਚ ਸੂਬਾ ਜਨਰਲ ਸਕੱਤਰ ਦੀ ਪਿਛਲੇ ਦਿਨੀਂ ਹੋਏ ਦੇਹਾਂਤ ’ਤੇ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਰੈਲੀ ਵਿਚ ਸੀਟੂ ਦੇ ਸੂਬਾ ਸਕੱਤਰ ਸਾਥੀ ਸ਼ੇਰ ਸਿੰਘ ਫਰਵਾਹੀ , ਜ਼ਿਲ੍ਹਾ ਆਗੂ ਜੀਤ ਸਿੰਘ ਪੱਖੋ ਕਲਾਂ ਤੋਂ ਇਲਾਵਾ ਯੂਨੀਅਨ ਦੇ ਜਨਰਲ ਸਕੱਤਰ ਗੋਬਿੰਦ ਸਿੰਘ ਰਾਮਗੜ੍ਹਸ਼ਾਮਲ ਹੋਏ। ਰੈਲੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪੇਂਡੂ ਚੌਕੀਦਾਰਾਂ ਦੀ 24 ਘੰਟੇ ਦੀ ਡਿਊਟੀ ਬਦਲੇ ਸਿਰਫ਼ 1250 ਰੁਪਏ ਮਾਸਿਕ ਭੱਤੇ ’ਤੇ ਕੰਮ ਕਰਨਾ ਪੈ ਰਿਹਾ ਹੈ ਜੋ ਕਿਸੇ ਵੀ ਤਰ੍ਹਾਂ ਤਰਕ ਸੰਗਤ ਨਹੀਂ। ਇਸ ਦੌਰਾਨ ਮਤਾ ਪਾਸ ਕਰ ਕੇ ਚਿਤਾਵਨੀ ਦਿੱਤੀ ਗਈ ਕਿ ਜੇਕਰ ਚੌਕੀਦਾਰਾਂ ਨੂੰ ਪਿਛਲੀ ਅਦਾਇਗੀ ਨਹੀਂ ਕੀਤੀ ਜਾਂਦੀ ਤਾਂ ਸਖ਼ਤ ਐਕਸ਼ਨ ਲਿਆ ਜਾਵੇਗਾ। ਮੀਟਿੰਗ ਵਿਚ ਸੀਟੂ ਵੱਲੋਂ ਦੇਸ਼ਿਵਆਪੀ ਸੱਦੇ ’ਤੇ ਬਰਨਾਲਾ ਵਿੱਚ ਡੀਸੀ ਦਫ਼ਤਰ ਅੱਗੇ ਸੀਟੂ ਯੂਨੀਅਨ ਵੱਲੋਂ ਗ੍ਰਿਫਤਾਰੀਆਂ ਦੇਣ ਦਾ ਫੈਸਲਾ ਵੀ ਲਿਆ ਗਿਆ। ਵਫ਼ਦ ਦੇ ਰੂਪ ਵਿਚ ਆਗੂ ਤਪਾ ਦੇ ਤਹਿਸੀਲਦਾਰ ਨੂੰ ਮਿਲਣ ਗਏ ਪਰ ਦਫ਼ਤਰ ਵਿਚ ਤਲਿਦਾਰ ਨਹੀਂ ਮਿਲੇ। ਸਬੰਧਤ ਅਧਿਕਾਰੀ/ਮੁਲਾਜ਼ਮ ਗੁਰਵਿੰਦਰ ਸਿੰਘ ਤੋਂ ਇਲਾਵਾ ਪਹਿਲੇ ਸਬੰਧਤ ਕਮਲਜੀਤ ਸਿੰਘ ਹੋਰਾਂ ਨੂੰ ਮਿਲ ਕੇ ਮਸਲਾ ਹੱਲ ਕਰਨ ਲਈ ਜ਼ੋਰ ਪਾਇਆ ਗਿਆ।