ਪੱਤਰ ਪ੍ਰੇਰਕ
ਰਾਮਾਂ ਮੰਡੀ, 16 ਮਈ
ਪੰਜਾਬ ਸਰਕਾਰ ਵੱਲੋਂ 729 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲ ਤੇੇ ਸੀਵਰੇਜ ਦੇ ਪਾਣੀ ਦੇ ਸ਼ੁੱਧੀਕਰਨ ਲਈ ਡਿਸਪੋਜ਼ਲ ਵਰਕਸ ਰਾਮਾਂ ਮੰਡੀ ਦੇ ਨਾਲ ਹੀ ਬਣਾਏ ਜਾਣ ਵਾਲੇ 5 ਐੱਮਐੱਲਡੀ ਸਮਰੱਥਾ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਅੱਜ ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਰੱਖਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਪਲਾਂਟ ਨਾਲ ਸੀਵਰੇਜ ਦੇ ਪਾਣੀ ਨੂੰ ਸ਼ੁੱਧ ਕਰ ਕੇ ਖੇਤੀ ਲਈ ਸਿੰਜਾਈ ਯੋਗ ਬਣਾਇਆ ਜਾਵੇਗਾ, ਜਿਸ ਨਾਲ 500 ਏਕੜ ਖੇਤੀ ਦੀ ਸਿੰਚਾਈ ਕੀਤੀ ਜਾ ਸਕੇਗੀ ਜਿਸ ਨਾਲ ਕਿਸਾਨਾਂ ਨੂੰ ਲਾਭ ਮਿਲੇਗਾ ਤੇ 90 ਫੀਸਦੀ ਸ਼ਹਿਰ ਦੀ ਅਬਾਦੀ ਨੂੰ ਸੀਵਰੇਜ ਅਤੇ 95 ਫੀਸਦੀ ਅਬਾਦੀ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਨਗਰ ਕੌਂਸਲ ਦੀ ਦੇਖ ਰੇਖ ਹੇਠ ਪਹਿਲਾਂ ਹੀ ਉਪਲਬਧ ਹੈ। ਇਸ ਮੌਕੇ ਵਿਧਾਇਕਾ ਨੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਨਿੱਜੀ ਸਹਾਇਕ ਕੇਵਲ ਸਿੰਘ, ਸੰਜੀਵ ਲਹਿਰੀ ਐਡਵੋਕੇਟ, ਯੂਥ ਜਿਲ੍ਹਾ ਮੀਤ ਪ੍ਰਧਾਨ ਜਗਤਾਰ ਸਿੰਘ ਐਡਵੋਕੇਟ, ਰਜਿੰਦਰ ਸਿੰਘ ਰਾਜਪਾਲ , ਮੁਰਾਰੀ ਲਾਲ ਪੈਸੀਆ ਸ਼ਹਿਰੀ ਪ੍ਰਧਾਨ ਖਾਲਸਾ, ਟੇਕ ਸਿੰਘ ਬੰਗੀ ਆਦਿ ਹਾਜ਼ਰ ਸਨ।