ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 16 ਮਾਰਚ
ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ‘ਲਿੰਗ ਦੀ ਸੰਰਚਨਾ ਅਤੇ ਵਿਰਚਨਾ’ ਵਿਸ਼ੇ ’ਤੇ ਆਨਲਾਈਨ ਲੈਕਚਰ ਕਰਵਾਇਆ ਗਿਆ। ਇਸ ਸਮਾਗਮ ’ਚ ਪ੍ਰੋ. ਰੇਖਾ ਚੌਧਰੀ ਸਾਬਕਾ ਪ੍ਰੋਫੈਸਰ ਅਤੇ ਮੁਖੀ ਰਾਜਨੀਤੀ ਸ਼ਾਸਤਰ ਵਿਭਾਗ ਜੰਮੂ ਯੂਨੀਵਰਸਿਟੀ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਪ੍ਰੋ. ਚੌਧਰੀ ਨੇ ਕਿੱਸਿਆਂ, ਵਿਅਕਤੀਗਤ ਬਿਰਤਾਤਾਂ ਅਤੇ ਰੋਜ਼ਾਨਾ ਅਭਿਆਸਾਂ ਦੁਆਰਾ ਵਿਸ਼ੇ ਦੀਆਂ ਸੂਖਮਤਾਵਾਂ ਦਾ ਵਿਸ਼ਲੇਸ਼ਣ ਕਰਕੇ ਲਿੰਗ ਸੰਰਚਨਾ ਬਾਰੇ ਵਿਸਥਾਰਤ ਚਰਚਾ ਕੀਤੀ। ਸੈਂਟਰ ਦੀ ਡਾਇਰੈਕਟਰ ਬਲਜਿੰਦਰ ਕੌਰ ਨੇ ਵਿਦਵਾਨਾਂ ਦਾ ਧੰਨਵਾਦ ਕੀਤਾ।