ਪੱਤਰ ਪ੍ਰੇਰਕ
ਲੰਬੀ, 29 ਮਈ
ਬੀਤੀ ਰਾਤ ਪਿੰਡ ਮਿੱਡੂਖੇੜਾ ’ਚ ਅਬੋਹਰ ਰੋਡ ਸਥਿਤ ਸਵਿਤਾਜ ਕੁਲਾਰ ਡੇਅਰੀ ਫਾਰਮ ਵਿੱਚੋਂ ਐਲਈਡੀ ਟੀਵੀ ਤੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਚੋਰੀ ਕਰ ਲਿਆ। ਘਟਨਾ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ। ਚੋਰੀ ਹੋਏ ਸਮਾਨ ਦੀ ਕੀਮਤ 50 ਹਜ਼ਾਰ ਰੁਪਏ ਹੈ। ਡੇਅਰੀ ਫਾਰਮ ਦੇ ਮਾਲਕ ਗੁਰਪ੍ਰੀਤ ਸਿੰਘ ਕੁਲਾਰ ਨੇ ਦੱਸਿਆ ਬੀਤੀ ਰਾਤ ਉਸ ਦੇ ਡੇਅਰੀ ਫਾਰਮ ’ਚ ਕੁਝ ਚੋਰ ਕੰਧ ਲੰਘ ਕੇ ਵੜ ਗਏ ਤੇ ਉਸਦੇ ਦਫ਼ਤਰ ’ਚ ਸਾਮਾਨ ਦੀ ਫਰੋਲਾ-ਫਰੋਲੀ ਕੀਤੀ। ਚੋਰ ਦਫ਼ਤਰ ’ਚ ਲੱਗੀ ਸੋਨੀ ਕੰਪਨੀ ਦੀ ਇੱਕ 42 ਇੰਚ ਐੱਲਈਡੀ ਟੀਵੀ ਚੋਰੀ ਕਰ ਲਿਆ। ਚੋਰ ਸਬੂਤ ਮਿਟਾਉਣ ਲਈ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਨਾਲ ਲੈ ਗਏ।