ਰਵਿੰਦਰ ਰਵੀ
ਬਰਨਾਲਾ, 19 ਮਾਰਚ
ਐੱਸਡੀ ਕਾਲਜ ਵਿੱਦਿਅਕ ਸੰਸਥਾਵਾਂ ਦੀਆਂ 61ਵੀਆਂ ਚਾਰ ਰੋਜ਼ਾ ਸਾਲਾਨਾ ਖੇਡਾਂ ਸਮਾਪਤ ਹੋ ਗਈਆਂ ਹਨ। ਇਨ੍ਹਾਂ ਮੁਕਾਬਲਿਆਂ ਦੇ ਅਖੀਰਲੇ ਦਿਨ ਦਾ ਰਸਮੀ ਸਮਾਪਨ ਅਤੇ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਸੰਸਥਾ ਦੇ ਜਨਰਲ ਸਕੱਤਰ ਜਤਿੰਦਰ ਨਾਥ ਸ਼ਰਮਾ ਨੇ ਕੀਤੀ। ਇਸ ਮੌਕੇ ਵਿਦਿਆਰਥੀਆਂ ਨੇ ਲੋਕ ਨਾਚ ਗਿੱਧਾ-ਭੰਗੜੇ ਦੀ ਬੇਹੱਦ ਖ਼ੂਬਸੂਰਤ ਪੇਸ਼ਕਾਰੀ ਕੀਤੀ। ਇਸ ਮੌਕੇ ਕਿਸਾਨ ਸੰਘਰਸ਼ ’ਚ ਜਾਨਾਂ ਗੁਆ ਚੁੱਕੇ ਸ਼ਹੀਦਾਂ ਨੂੰ ਸਮਰਪਿਤ ਦੋੋ ਮਿੰਟ ਦਾ ਮੌਨ ਧਾਰਿਆ ਗਿਆ। ਖੇਡ ਵਿਭਾਗ ਦੇ ਅਧਿਆਪਕਾਂ ਡਾ. ਬਹਾਦਰ ਸਿੰਘ ਸੰਧੂ, ਪ੍ਰੋ. ਬਲਵਿੰਦਰ ਕੁਮਾਰ ਸ਼ਰਮਾ ਅਤੇ ਲੈਕ. ਰੁਪਿੰਦਰ ਸਿੰਘ ਦੀ ਨਿਗਰਾਨੀ ਵਿਚ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ ਬੀਐੱਡ ਕਾਲਜ ’ਚੋਂ ਲਵਪ੍ਰੀਤ ਕੌਰ ਲੜਕੀਆਂ ਅਤੇ ਗੁਰਕੰਵਲ ਸਿੰਘ ਲੜਕਿਆਂ ਦੇ ਵਰਗ ’ਚ ਬੈਸਟ ਅਥਲੀਟ ਐਲਾਨੇ ਗਏ। ਐੱਸਡੀ ਡਿਗਰੀ ਕਾਲਜ ’ਚ ਕੁਲਵਿੰਦਰ ਕੌਰ ਅਤੇ ਰਣਪ੍ਰੀਤ ਸਿੰਘ ਕ੍ਰਮਵਾਰ ਲੜਕੀਆਂ ਅਤੇ ਲੜਕਿਆਂ ਦੇ ਵਰਗ ’ਚ ਬੈਸਟ ਅਥਲੀਟ ਐਲਾਨੇ ਗਏ। ਡਾ. ਆਰਪੀਐੱਸ ਸੀਨੀਅਰ ਸੈਕੰਡਰੀ ਸਕੂਲ ’ਚ ਮਾਧੁਰੀ ਅਤੇ ਰੁਪਿੰਦਰ ਸਿੰਘ ਨੂੰ ਬੈਸਟ ਅਥਲੀਟ ਚੁਣਿਆ ਗਿਆ। ਬੀ ਫ਼ਾਰਮੇਸੀ ਕਾਲਜ ’ਚ ਮੀਨਾਕਸ਼ੀ ਅਤੇ ਪਰਾਗ ਨੂੰ ਬੈਸਟ ਘੋਸ਼ਿਤ ਕੀਤਾ ਗਿਆ। ਡੀ ਫ਼ਾਰਮੇਸੀ ਕਾਲਜ ’ਚ ਅਭੈ ਤਿਵਾਰੀ ਅਤੇ ਦਲੀਪ ਕੁਮਾਰ ਯਾਦਵ ਨੂੰ ਲੜਕਿਆਂ ਅਤੇ ਬਰੂਪਨਦੀਪ ਕੌਰ ਨੂੰ ਬੈਸਟ ਅਥਲੀਟ ਚੁਣਿਆ ਗਿਆ। ਉੱਪ ਵੈਦ ’ਚ ਨਛੱਤਰ ਕੌਰ ਅਤੇ ਵਰਿੰਦਰ ਸਿੰਘ ਬੈਸਟ ਅਥਲੀਟ ਬਣੇ। ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਧੰਨਵਾਦੀ ਸ਼ਬਦ ਕਹੇ। ਸਟੇਜ ਸੰਚਾਲਨ ਡਾ. ਰੀਤੂ ਅੱਗਰਵਾਲ ਨੇ ਸਟੇਜ ਸੰਚਾਲਨ ਕੀਤਾ।
ਇਸ ਮੌਕੇ ਐੱਸਡੀ ਕਾਲਜ ਪ੍ਰਬੰਧਕੀ ਕਮੇਟੀ ਦੇ ਉਪ ਪ੍ਰਧਾਨ ਨਰੇਸ਼ ਸਿੰਗਲਾ, ਡਾਇਰੈਕਟਰ ਐੱਚਐੱਸ ਅੱਤਰੀ, ਵਿੱਤ ਸਕੱਤਰ ਡਾ. ਐੱਮਐੱਲ ਬਾਂਸਲ, ਪ੍ਰਬੰਧਕ ਕਮੇਟੀ ਦੇ ਮੈਂਬਰ ਵਿਕਾਸ ਬਾਂਸਲ, ਰਾਹੁਲ ਅੱਤਰੀ, ਡਾ. ਰਮਾ ਸ਼ਰਮਾ, ਪ੍ਰਿੰ. ਡਾ. ਤਪਨ ਕੁਮਾਰ ਸਾਹੂ, ਪ੍ਰਿੰ. ਡਾ. ਵਿਜੈ ਬਾਂਸਲ, ਪ੍ਰਿੰ. ਰਾਕੇਸ਼ ਗਰਗ, ਪ੍ਰਿੰ. ਕਸ਼ਮੀਰ ਸਿੰਘ, ਸਬ ਇੰਸਪੈਕਟਰ ਅਵਤਾਰ ਸਿੰਘ ਅਤੇ ਸਾਰੀਆਂ ਸੰਸਥਾਵਾਂ ਦਾ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।