ਪੱਤਰ ਪ੍ਰੇਰਕ
ਜ਼ੀਰਾ, 19 ਜੁਲਾਈ
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਦੀ ਅਗਵਾਈ ਹੇਠ ਬਲਾਕ ਜ਼ੀਰਾ ਦੇ ਪ੍ਰਧਾਨ ਡਾ. ਗੁਰਦਿੱਤ ਸਿੰਘ ਤੇ ਸਮੁੱਚੀ ਯੂਨੀਅਨ ਵੱਲੋਂ ਸੁਖਮਨੀ ਹਸਪਤਾਲ ਜ਼ੀਰਾ ਅਤੇ ਸੇਠੀ ਮੈਡੀਕਲ ਹਾਲ ਜ਼ੀਰਾ ਦੇ ਸਹਿਯੋਗ ਨਾਲ ਹੜ੍ਹ ਪੀੜਤ ਇਲਾਕਿਆਂ ਵਿੱਚ ਕੁਦਰਤ ਦੇ ਕਹਿਰ ਨੂੰ ਝੱਲ ਰਹੇ ਵੱਖ – ਵੱਖ ਪਿੰਡਾਂ ਦੇ ਲੋਕਾਂ ਲਈ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ।
ਕੈਂਪ ਦੌਰਾਨ ਹੁਣ ਤੱਕ ਹੜ੍ਹਾਂ ਨਾਲ ਪ੍ਰਭਾਵਿਤ ਪਿੰਡਾਂ ਦਾਰੇ ਵਾਲਾ, ਜਮਾਲੀ ਵਾਲਾ, ਮੰਨੂੰ ਮਾਛੀ, ਮੰਡ ਏਰੀਏ ਦੇ ਪਿੰਡ ਇੰਦਰਪੁਰ ਤੇ ਹੋਰ ਡੇਰਿਆਂ ਜਿੱਥੇ ਕੋਈ ਵੀ ਮੈਡੀਕਲ ਸਹਾਇਤਾ ਨਹੀਂ ਪਹੁੰਚੀ, ਉੱਥੇ ਕਿਸ਼ਤੀ ਦੀ ਸਹਾਇਤਾ ਨਾਲ ਪੁਹੰਚ ਕੇ ਮੈਡੀਕਲ ਸਹੂਲਤਾਂ ਉਪਲੱਬਧ ਕਰਵਾਈਆਂ ਗਈਆਂ। ਮੱਲਾਂਵਾਲਾ ਏਰੀਆ ਦੇ ਪਿੰਡ ਧੀਰਾ ਘਾਰਾ, ਲੋਹੀਆਂ ਦੇ ਵਾਟਾਂ ਵਾਲੀ ਕਲਾਂ, ਵਾਟਾਂ ਵਾਲੀ ਖੁਰਦ, ਜੋਧ ਸਿੰਘ ਵਾਲਾ, ਮੰਡਾਲਾ, ਮੁੰਡੀ ਸ਼ਹਿਰੀਆਂ, ਮੁੰਡੀ ਚੌਹਲੀਆਂ ਆਦਿ ਪਿੰਡਾਂ ਵਿੱਚ ਵੀ ਕੈਂਪ ਲਗਾਇਆ ਗਿਆ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਜਿੰਨਾ ਚਿਰ ਹਾਲਾਤ ਠੀਕ ਨਹੀਂ ਹੋ ਜਾਂਦੇ ਓਨਾ ਚਿਰ ਹੜ੍ਹ ਪੀੜਤਾਂ ਨੂੰ ਬਲਾਕ ਜ਼ੀਰਾ ਵੱਲੋਂ ਮੈਡੀਕਲ ਸੁਵਿਧਾ ਨਿਰੰਤਰ ਜਾਰੀ ਰਹੇਗੀ। ਕੈਂਪ ਦੌਰਾਨ ਡਾ. ਆਤਮਾ ਸਿੰਘ, ਜਸਵਿੰਦਰ ਸਿੰਘ ਸੁੱਖੇ ਵਾਲਾ, ਜਸਵਿੰਦਰ ਸਿੰਘ ਸੋਢੀ ਵਾਲਾ, ਅਜਮੇਰ ਸਿੰਘ ਢੇਰੂ, ਬੋਹੜ ਸਿੰਘ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।