ਬੋਹਾ: ਭਾਰਤ-ਚੀਨ ਸਰਹੱਦ ’ਤੇ ਸ਼ਹੀਦ ਹੋਏ ਖੇਤਰ ਦੇ ਪਿੰਡ ਬੀਰੇਵਾਲਾ ਡੋਗਰਾ ਦੇ ਵੀਰ ਚੱਕਰ ਜੇਤੂ ਸੈਨਿਕ ਗੁਰਤੇਜ ਸਿੰਘ ਦੀ ਯਾਦਗਾਰ ਬਣਾਉਣ ਵਿਚ ਹੋ ਰਹੀ ਦੇਰੀ ’ਤੇ ਵਿਚਾਰ ਕਰਨ ਲਈ ਅੱਜ ਐਕਸਮੈਨ ਲੀਗ ਜ਼ਿਲ੍ਹਾ ਮਾਨਸਾ, ਇਲਾਕਾ ਵਿਕਾਸ ਕਮੇਟੀ ਬਰੇਟਾ ਅਤੇ ਯੁਵਕ ਸੇਵਾਵਾਂ ਕਲੱਬ ਧਰਮਪੁਰਾ ਨੇ ਸਾਂਝੀ ਮੀਟਿੰਗ ਕੀਤੀ। ਮੀਟਿੰਗ ਵਿੱਚ ਪਿੰਡ ਵਾਸੀਆਂ ਨੇ ਦੱਸਿਆ ਕਿ ਅਜੇ ਤੱਕ ਕੇਵਲ ਪਿੰਡ ਦੇ ਸਕੂਲ ਦਾ ਨਾਂ ਹੀ ਬਦਲ ਕੇ ਸ਼ਹੀਦ ਦੇ ਨਾਮ ’ਤੇ ਰੱਖਿਆ ਗਿਆ ਹੈ ਪਰ ਸਰਕਾਰੀ ਐਲਾਨ ਮੁਤਾਬਿਕ ਉਨ੍ਹਾਂ ਦੀ ਕੋਈ ਹੋਰ ਯਾਦਗਾਰ ਨਹੀਂ ਬਣਾਈ ਗਈ। ਇਸ ਮੀਟਿੰਗ ਵਿਚ ਮੰਗ ਕੀਤੀ ਗਈ ਕਿ ਇਥੇ ਵੀਰ ਚੱਕਰ ਜੇਤੂ ਦੀ ਯਾਦ ਵਿਚ ਸੈਨਿਕ ਯੂਨੀਵਰਸਿਟੀ ਤੇ ਸਪੋਰਟਸ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾਵੇ।
-ਪੱਤਰ ਪ੍ਰੇਰਕ