ਰਵਿੰਦਰ ਰਵੀ
ਬਰਨਾਲਾ, 29 ਜੁਲਾਈ
ਪਿੰਡ ਕੋਟਦੁੱਨਾ ਦੇ ਕਰੋਨਾਵਾਇਰਸ ਨੂੰ ਮਾਤ ਦੇਣ ਵਾਲੇ ਦੋ ਵਿਅਕਤੀ ਪਲਾਜ਼ਮਾ ਦਾਨ ਕਰ ਕੇ ਕਰੋਨਾ ਯੋਧਿਆਂ ਵਜੋਂ ਉਭਰੇ ਹਨ। ਕੋਟਦੁੱਨਾ ਦੇ ਕੁਲਦੀਪ ਸਿੰਘ ਅਤੇ ਬੇਅੰਤ ਸਿੰਘ ਨੇ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਆਪਣਾ ਪਲਾਜ਼ਮਾ ਦਾਨ ਕੀਤਾ ਹੈ। ਇਨ੍ਹਾਂ ਦੋਵਾਂ ਕਰੋਨਾ ਯੋਧਿਆਂ ਦੀ ਸ਼ਲਾਘਾ ਕਰਦੇ ਹੋਏ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਆਖਿਆ ਕਿ ਇਹ ਦੋਵੇਂ ਵਿਅਕਤੀ ਹੋਰਾਂ ਲਈ ਮਿਸਾਲ ਹਨ।