ਅਮਿਤ ਕੁਮਾਰ
ਬੁਢਲਾਡਾ, 27 ਅਪਰੈਲ
ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਹਲਕੇ ਦੇ ਵਿਕਾਸ ਅਤੇ ਤਰੱਕੀ ਲਈ ਉਹ ਵਚਨਬੱਧ ਹਨ ਅਤੇ ਅਫਸਰਸ਼ਾਹੀ ਜਵਾਬਦੇਹੀ ਯਕੀਨੀ ਬਣਾਉਣ। ਉਨ੍ਹਾਂ ਨੇ ਅੱਜ ਇੱਥੇ ਨਿਰਮਾਣ ਅਧੀਨ ਨੈਸ਼ਨਲ ਹਾਈਵੇਅ ਅਥਾਰਿਟੀ ਨੂੰ ਨਿਰਮਾਣ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ। ਇਸ ਮੌਕੇ ਐਕਸੀਅਨ ਵੀਨੀਤ ਕੁਮਾਰ, ਐੱਸਡੀਓ ਪ੍ਰਤੀਕ ਸਿੰਗਲਾ, ਜੇਈ ਅਤੇ ਕੰਪਨੀ ਨਾਲ ਸਬੰਧਤ ਅਫਸਰ ਨੇ ਦੋ ਘੰਟੇ ਕੌਮੀ ਮਾਰਗ ਭੀਖੀ ਤੋਂ ਜਾਖਲ ਰੋਡ ਪੁਲ ਕੋਲ ਜਾ ਕੇ ਵਿਧਾਇਕ ਨਾਲ ਵਿਚਾਰ ਵਿਟਾਂਦਰਾ ਕੀਤਾ। ਨਕਸ਼ੇ ਵਿੱਚ ਸਬੰਧਤ ਘਾਟਾਂ ਨੂੰ ਵਿਚਾਰਦਿਆਂ ਸੜਕਾਂ ਸਿੱਧੀਆਂ ਕਰਕੇ ਛੇਤੀ ਪੁਲ ਦੀ ਉਸਾਰੀ ਕਰਨ ਲਈ ਕਿਹਾ। ਨੈਸ਼ਨਲ ਹਾਈਵੇਅ ਅਥਾਰਿਟੀ ਦੇ ਅਫਸਰਾਂ ਨੇ ਕੰਮ ਵਿੱਚ ਤੇਜ਼ੀ ਲਿਆਉਣ ਅਤੇ ਫੁੱਟਬਾਲ ਚੌਕ ਵਾਲਾ ਪੁਲ 30 ਜੂਨ ਤੱਕ ਚਲਾਉਣ ਲਈ ਅਤੇ ਗੁਰੂ ਨਾਨਕ ਦੇਵ ਕਾਲਜ ਵਾਲਾ ਪੁਲ ਇੱਕ ਮਹੀਨੇ ਵਿੱਚ ਚਾਲੂ ਕਰ ਦੇਣ ਦਾ ਯਕੀਨ ਦਿਵਾਇਆ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਕੌਮੀ ਹਾਈਵੇਅ ਦਾ ਰਹਿੰਦਾ ਨਿਰਮਾਣ ਤੇਜ਼ੀ ਨਾਲ ਮੁਕੰਮਲ ਕੀਤਾ ਜਾਵੇਗਾ।