ਪੱਤਰ ਪ੍ਰੇਰਕ
ਮਮਦੋਟ, 8 ਜੁਲਾਈ
ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਕੁਮਾਰ ਦਹੀਆ ਨੇ ਅੱਜ ਮਮਦੋਟ ਦੇ ਬੀਡੀਪੀਓ ਦਫਤਰ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਸੀਨੀਅਰ ਆਗੂ ਬਲਰਾਜ ਸਿੰਘ ਸੰਧੂ, ਨਿੱਜੀ ਸਕੱਤਰ ਰੋਬਿਨ ਸੰਧੂ ਹਾਜ਼ਰ ਸਨ। ਪਹਿਲਾਂ ਰਜਨੀਸ਼ ਕੁਮਾਰ ਦਹੀਆ ਨੇ ਬਲਾਕ ਸਮਿਤੀ ਦਫਤਰ ਪਹੁੰਚ ਕੇ ਹਰਬੰਸ ਸਿੰਘ ਚੇਅਰਮੈਨ ਬਲਾਕ ਸਮਿਤੀ ਦੀ ਹਾਜ਼ਰੀ ਵਿੱਚ ਬਲਾਕ ਸਮਿਤੀ ਮੈਂਬਰਾਂ ਨਾਲ ਮੀਟਿੰਗ ਕੀਤੀ ਅਤੇ 15ਵੇਂ ਵਿੱਤ ਕਮਿਸ਼ਨ ਦੀ ਆਈ 56 ਲੱਖ ਰੁਪਏ ਦੀ ਗਰਾਂਟ ਨੂੰ ਵੰਡਣ ਦੀ ਯੋਜਨਾ ਤਿਆਰ ਕੀਤੀ। ਉਨ੍ਹਾਂ ਸਮੂਹ ਸਰਪੰਚਾਂ ਨੂੰ ਕਿਹਾ ਕਿ ਉਹ ਆਪਣਾ ਕੰਮ ਬਿਨਾਂ ਲਾਲਚ ਤੋਂ ਨਿਰਸਵਾਰਥ ਹੋ ਕੇ ਕਰਨ। ਉਨ੍ਹਾਂ ਅਧਿਕਾਰੀਆਂ ਨੂੰ ਤਾੜਨਾਂ ਕਰਦੇ ਹੋਏ ਕਿਹਾ ਕਿ ਜੇ ਕੋਈ ਵੀ ਅਧਿਕਾਰੀ ਸਰਪੰਚ ਦੀ ਗਰਾਂਟ ਦੀ ਦੁਰਵਰਤੋ ਕਰਦਾ ਪਾਇਆ ਗਿਆ ਤਾਂ ਉਸ ਨੂੰ ਕਿਸੇ ਵੀ ਹਾਲ ਵਿੱਚ ਬਖਸ਼ਿਆ ਨਹੀ ਜਾਵੇਗਾ। ਇਸ ਮੌਕੇ ਬੀਡੀਪੀਓ ਵਿੱਪਨ ਕੁਮਾਰ, ਪੰਚਾਇਤ ਅਫਸਰ ਜਸਦੇਵ ਸਿੰਘ , ਐੱਸਐੱਚਓ ਗੁਰਪ੍ਰੀਤ ਸਿੰਘ, ਆਪ ਆਗੂ ਸੰਜੀਵ ਧਵਨ , ਗੁਰਨਾਮ ਸਿੰਘ ਹਜਾਰਾ, ਬਲਵਿੰਦਰ ਸਿੰਘ ਲੱਡੂ, ਉਪਿੰਦਰ ਸਿੰਘ ਸਿੰਧੀ ਐੱਮਸੀ , ਲੇਖ ਰਾਜ ਐੱਮਸੀ ਹਾਜ਼ਰ ਸਨ।