ਪੱਤਰ ਪ੍ਰੇਰਕ
ਤਪਾ ਮੰਡੀ, 19 ਅਗਸਤ
‘ਆਪ’ ਨੂੰ ਅਲਵਿਦਾ ਆਖ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਵਿਧਾਇਕ ਪਿਰਮਿਲ ਸਿੰਘ ਧੌਲਾ ਦੀ ਸੋਸ਼ਲ ਮੀਡੀਆ ’ਤੇ ਇੱਕ ਵੋਟਰ ਨਾਲ ਗਾਲੀ-ਗਲੋਚ ਦੀ ਵੀਡੀਓ ਵਾਇਰਲ ਹੋਈ ਹੈ। ਜਾਣਕਾਰੀ ਮੁਤਾਬਕ ਇਸ ਵੀਡੀਓ ਵਿੱਚ ਪਿੰਡ ਦਰਾਜ ਦੇ ਜੱਗਾ ਸਿੰਘ ਨੇ ਫੋਨ ਰਾਹੀਂ ਵਿਧਾਇਕ ਨੂੰ ‘ਆਪ’ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਣ ’ਤੇ ਇਤਰਾਜ਼ ਜ਼ਾਹਰ ਕੀਤਾ ਜਿਸ ’ਤੇ ਵਿਧਾਇਕ ਤਲਖ਼ੀ ਵਿੱਚ ਆ ਗਿਆ। ਜਦੋਂ ਜੱਗਾ ਸਿੰਘ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਆ ਰਹੀਆਂ ਵੋਟਾਂ ਵਿੱਚ ਦੇਖਿਆ ਜਾਵੇਗਾ ਤਾਂ ਵਿਧਾਇਕ ਨੇ ਇੱਕਦਮ ਗੁੱਸੇ ’ਚ ਆ ਕੇ ਉਸ ਨੂੰ ਫੋਨ ’ਤੇ ਹੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਵਿਧਾਇਕ ਨੇ ਕਿਹਾ, ‘‘ਤੂੰ ਜੋ ਮਰਜ਼ੀ ਕਰ ਲਵੀਂ, ਤੂੰ ਮੇਰਾ ਕੁੱਝ ਨਹੀਂ ਵਿਗਾੜ ਸਕਦਾ।’’