ਨਿਰੰਜਣ ਬੋਹਾ
ਬੋਹਾ, 27 ਸਤੰਬਰ
ਵਿਧਾਨ ਸਭਾ ਖੇਤਰ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਨੇ ਪਿੰਡ ਤੇ ਹਾਕਮਵਾਲਾ ਤੇ ਬੋਹਾ ਦੇ ਗੁਲਾਬੀ ਸੁੰਡੀ ਦੇ ਸ਼ਿਕਾਰ ਹੋਏ ਨਰਮੇ ਦੇ ਖੇਤਾਂ ਦਾ ਦੌਰਾ ਕਰਕੇ ਹੋੲ ਨੁਕਸਾਨ ਦਾ ਜਾਇਜ਼ਾ ਲਿਆ। ਸਿੰਕਦਰ ਸਿੰਘ ਤੇ ਪਰਮਜੀਤ ਪੰਮੂ ਦੀ ਨੁਕਸਾਨੇ ਖੇਤਾਂ ਵਿਚ ਉਨ੍ਹਾਂ ਕਿਹਾ ਕਿ ਗੁਲਾਬੀ ਸੁੰਡੀ ਕਰਕੇ ਨਰਮੇ ਦੀ ਮਾਲਵਾ ਬੈਲਟ ਦੀ ਸਾਰੀ ਫਸਲ ਬਿਲਕੁਲ ਤਬਾਹ ਹੋ ਗਈ ਹੈ। ਪੰਜਾਬ ਸਰਕਾਰ ਤੁਰੰਤ ਨਰਮੇ ਦੀ ਖਰਾਬ ਹੋਈ ਫਸਲ ਦੀ ਗਿਰਦਾਵਰੀ ਕਰਵਾ ਕੇ 60 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਮਜਦੂਰਾਂ ਨੂੰ 20 ਹਜ਼ਾਰ ਰੁਪੈ ਪ੍ਰਤੀ ਏਕੜ ਦਾ ਮੁਆਵਜ਼ਾ ਦੇਵੇ। ਉਨ੍ਹਾਂ ਕਿਹਾ ਕਿ ਭਾਵੇਂ ਬਾਹਰੋਂ ਨਰਮੇ ਦੀ ਫ਼ਸਲ ਚੰਗੀ ਦਿਖ ਰਹੀ ਹੈ ਪਰ ਲਗਪਗ ਹਰੇਕ ਟੀਂਡੇ ਵਿੱਚ ਗੁਲਾਬੀ ਸੁੰਡੀ ਦੇ ਤਬਾਹੀ ਦੇ ਚਿੰਨ੍ਹ ਦਿਖਾਈ ਦੇ ਰਹੇ ਹਨ। ਇਸ ਮੌਕੇ ਉਨ੍ਹਾਂ ਬੀਜ ਘੁਟਾਲੇ ਦੀ ਜਾਂਚ ਦੀ ਮੰਗ ਵੀ ਕੀਤੀ । ਇਸ ਮੌਕੇ ਪਰਮਜੀਤ ਸਿੰਘ ਪੰਮਾ ਪ੍ਰਧਾਨ ਆਮ ਆਦਮੀ ਪਾਰਟੀ ਬੋਹਾ, ਸੁਖਵਿੰਦਰ ਸਿੰਘ ਸੁੱਖਾ ਜ਼ਿਲ੍ਹਾ ਕਮੇਟੀ ਮੈਬਰ ਕਿਸਾਨ ਵਿੰਗ ‘ਆਪ’ ,ਕੁਲਦੀਪ ਸਿੰਘ, ਸੁਖਦੀਪ ਸਿੰਘ, ਰੇਸ਼ਮ ਸਿੰਘ, ਸਿਕੰਦਰ ਸਿੰਘ ਹਾਜ਼ਰ ਸਨ।