ਪੱਤਰ ਪ੍ਰੇਰਕ
ਮਾਨਸਾ, 5 ਜੂਨ
ਸੀਪੀਆਈ (ਐੱਮਐੱਲ) ਲਬਿਰੇਸ਼ਨ ਵੱਲੋਂ 7-8 ਜੂਨ ਨੂੰ ਰੱਖੇ ਗਏ ਦੋ ਰੋਜ਼ਾ ਵਿਧਾਇਕਾਂ ਅਤੇ ਮੰਤਰੀਆਂ ਤੋਂ ਕੀਤੇ ਗਏ ਚੋਣ ਵਾਅਦਿਆਂ ਦੇ ਜੁਆਬ ਹਿਸਾਬ ਲਈ ਧਰਨੇ ਨੂੰ ਮਜ਼ਬੂਤ ਕਰਨ ਲਈ ਮਾਨਸਾ ਨੇੜਲੇ ਪਿੰਡ ਮੌਜੀਆ, ਸੱਦਾ ਸਿੰਘ ਵਾਲਾ, ਕੋਟਲੀ ਕਲਾਂ ਵਿੱਚ ਲਾਮਬੰਦੀ ਰੈਲੀਆਂ ਕੀਤੀਆਂ ਗਈਆਂ। ਰੈਲੀਆਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਗੁਰਸੇਵਕ ਸਿੰਘ ਮਾਨਬੀਬੜੀਆਂ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਨਸਾਂ ਖ਼ਤਮ ਕਰਨ, ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ, ਗਰੀਬਾਂ ਦਾ ਕਰਜਾ ਮੁਆਫ ਪਰਲਜ਼ ਵਿੱਚ ਲੋਕਾਂ ਦਾ ਪੈਸਾ ਕਢਵਾਉਣ ਦਾ ਬੇਜ਼ਮੀਨੇ ਲੋਕਾਂ ਨੂੰ 5-5 ਮਰਲੇ ਪਲਾਂਟ ਦੇਣ ਦਾ ਅਤੇ ਹੋਰ ਅਨੇਕਾਂ ਵਾਅਦੇ ਕੀਤੇ ਸਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਰਹਿੰਦੀ ਕਸਰ ਕਰੋਨਾ ਦੀ ਆੜ ਵਿੱਚ ਕੱਢ ਦਿੱਤੀ, ਜਿਸ ਨਾਲ ਲੋਕ ਰੁਜ਼ਗਾਰ ਤੋਂ ਹੱਥ ਧੋਅ ਬੈਠੇ ਤੇ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰਿਆਂ ਮਾਮਲਿਆਂ ਨੂੰ ਲੈਕੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਲਬਿਰੇਸ਼ਨ ਧਰਨੇ ਲਾਕੇ ਚੋਣ ਵਾਅਦਿਆਂ ਦੇ ਜੁਆਬ ਲੋਕਾਂ ਦੀ ਕਚਹਿਰੀ ’ਚ ਲਏ ਜਾਣਗੇ।