ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 13 ਅਗਸਤ
ਅੱਜ ਇਥੇ ਬਹੁਜਨ ਸਮਾਜ ਪਾਰਟੀ ਨੇ ਦੇਸ਼ ਦੀ ਆਜ਼ਾਦੀ ਮੌਕੇ ਭਾਰਤ-ਪਾਕਿਸਤਾਨ ਵੰਡ ਵਿੱਚ ਦੋਵਾਂ ਪਾਸੇ ਮਾਰੇ ਗਏ ਲੋਕਾਂ ਅਤੇ ਦੇਸ਼ ਦੀ ਆਜ਼ਾਦੀ ਦੇ ਸ਼ਹੀਦਾਂ ਦੀ ਯਾਦ ਵਿੱਚ ਇੱਥੋਂ ਇੱਕ ਮੋਟਰਸਾਈਕਲ ਮਾਰਚ ਰਵਾਨਾ ਕੀਤਾ, ਜੋ ਰਾਮਾਂ ਮੰਡੀ ਜਾ ਕੇ ਸਮਾਪਤ ਹੋਇਆ। ਬਸਪਾ ਦੇ ਸੂਬਾਈ ਸਕੱਤਰ ਮਾਸਟਰ ਜਗਦੀਪ ਸਿੰਘ ਗੋਗੀ ਅਤੇ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਮੇਜਰ ਸਿੰਘ ਨੇ ਕਿਹਾ ਕਿ ਚਾਹੇ ਦੇਸ਼ ਦੀ ਆਜ਼ਾਦੀ ਲਈ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਉੂਧਮ ਸਿੰਘ ਵਰਗੇ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਕਰਵਾਇਆ ਪਰ ਅੰਗਰੇਜ਼ਾਂ ਦੀ ਮਾੜੀ ਸੋਚ ਕਾਰਨ ਹੋਏ ਫਿਰਕੂ ਦੰਗਿਆਂ ਵਿੱਚ ਭਾਰਤ ਅਤੇ ਪਾਕਿਸਤਾਨ ਦੋਵੇਂ ਪਾਸੇ ਦਸ ਲੱਖ ਦੇ ਕਰੀਬ ਮਰਦ, ਔਰਤਾਂ, ਬੁੱਢੇ ਅਤੇ ਬੱਚੇ ਬਿਨਾਂ ਕਿਸੇ ਕਸੂਰ ਮਾਰ ਦਿੱਤੇ ਗਏ। ਬਸਪਾ ਆਗੂਆਂ ਨੇ ਕਿਹਾ ਕਿ ਉਨ੍ਹਾਂ ਦਸ ਲੱਖ ਲੋਕਾਂ ਦੀ ਯਾਦ ਨੂੰ ਸਮਰਪਿਤ ਅੱਜ ਬਠਿੰਡਾ ਲੋਕ ਸਭਾ ਹਲਕੇ ਦੇ ਵਿਧਾਨ ਸਭਾ ਹਲਕਿਆਂ ਵਿੱਚ ਮੋਟਰਸਾਈਕਲ ਮਾਰਚ ਕੱਢੇ ਗਏ। ਇਸ ਮੌਕੇ ਕਰੋਨਾ ਨਿਯਮਾਂ ਦੀ ਪਾਲਣਾ ਕਰਦਿਆਂ ਕੱਢੇ ਗਏ ਮਾਰਚ ਨੂੰ ਰਵਾਨਾ ਕਰਨ ਮੌਕੇ ਮਾਸਟਰ ਜਗਦੀਪ ਸਿੰਘ ਗੋਗੀ ਅਤੇ ਮੇਜਰ ਸਿੰਘ ਤੋਂ ਇਲਾਵਾ ਹਰਜਿੰਦਰ ਸਿੰਘ ਮਿੱਠਨ ਸੂਬਾ ਪ੍ਰਧਾਨ ਕਿਸਾਨ ਵਿੰਗ, ਜੋਗਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ, ਲਖਵੀਰ ਸਿੰਘ ਨਿੱਕਾ ਸੀਨੀਅਰ ਆਦਿ ਆਗੂ ਹਾਜ਼ਰ ਸਨ।