ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 14 ਫਰਵਰੀ
ਸਥਾਨਕ ਸ਼ਹਿਰ ’ਚ ਨਗਰ ਕੌਂਸਲ ਦੀਆਂ ਵੋਟਾਂ ਦਾ ਕੰਮ ਪੂਰੇ ਅਮਨਸ਼ਾਂਤੀ ਨਾਲ ਸਮਾਪਤ ਹੋਇਆ। ਇਸ ਨੂੰ ਲੈ ਕੇ ਪੁਲੀਸ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ। ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਸਮੁੱਚੇ ਵਾਰਡਾਂ ’ਚ 70 ਪ੍ਰਤੀਸ਼ਤ ਵੋਟ ਪੋਲਿੰਗ ਹੋਈ ਹੈ। ਸਾਰਾ ਦਿਨ ਪੁਲੀਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੱਖ-ਵੱਖ ਬੂਥਾਂ ’ਤੇ ਗਸ਼ਤ ਲਗਾਉਂਦੇ ਦੇਖੇ ਗਏ। ਉਧਰ ਸ਼ਹਿਰ ਵਾਸੀਆਂ ਨੇ ਸਾਂਤੀਪੂਰਵਕ ਤਰੀਕੇ ਨਾਲ ਸੰਪੰਨ ਹੋਈਆਂ
ਰਾਮਾਂ ਮੰਡੀ (ਪੱਤਰ ਪ੍ਰੇਰਕ): ਰਾਮਾਂ ਮੰਡੀ ਵਿੱਚ ਅੱਜ ਨਗਰ ਕੌਂਸਲ ਦੀਆਂ ਪਈਆਂ ਵੋਟਾਂ ਦੌਰਾਨ ਮੰਡੀ ਦੇ ਪੰਦਰਾਂ ਵਾਰਡਾਂ ਵਿੱਚ ਵੋਟਾਂ ਅਮਨ ਅਮਾਨ ਨਾਲ ਪਈਆਂ ਵੋਟਾਂ ਪੇਣ ਦੀ ਦਰ 86 ਫੀਸਦੀ ਰਹੀ ਭਾਵੇਂ ਕਿ ਮੰਡੀ ਵਿੱਚ ਦੋ ਦਿਨ ਪਹਿਲਾਂ ਮਾਰ ਕੁੱਟ ਅਤੇ ਗੋਲੀਆਂ ਚੱਲਣ ਦੀ ਘਟਨਾ ਵਾਪਰੀ ਸੀ ਜਿਸ ਦੇ ਚਲਦੇ ਪੁਲੀਸ ਨਸਖ਼ਤ ਮੁਸਤੇਦੀ ਕਰ ਦਿੱਤੀ ਸੀ।
ਮਾਨਸਾ (ਜੋਗਿੰਦਰ ਸਿੰਘ ਮਾਨ): ਇਥੇ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਬੇਸ਼ੱਕ ਥਾਂ-ਥਾਂ ’ਤੇ ਹਰ ਰੋਜ਼ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪਰ ਅੱਜ ਮਾਨਸਾ ਵਿੱਚ ਉਨ੍ਹਾਂ ਨੇ ਖੁੱਲ੍ਹ ਕੇ ਪੋਲਿੰਗ ਟੈਂਟ ਲਾਏ ਅਤੇ ਕਿਤੇ ਵੀ ਦੂਜੀਆਂ ਧਿਰਾਂ ਦੀ ਮੁਰਦਾਬਾਦ ਸਾਹਮਣੇ ਨਹੀਂ ਆਈ।
ਕਿਥੇ ਕਿੰਨੇ ਫੀਸਦ ਵੋਟਾਂ ਪਈਆਂ
ਜਲਾਲਾਬਾਦ: 70 ਫੀਸਦੀ
ਮਮਦੋਟ: 81.53 ਫੀਸਦੀ
ਨਥਾਣਾ: 78.54 ਫੀਸਦੀ
ਭੁੱਚੋ (ਸ਼ਹਿਰ): 86.54 ਫੀਸਦੀ
ਬਰੇਟਾ: 85.45 ਫੀਸਦੀ
ਸ਼ੀਨਾ ਨੇ ਪਹਿਲੀ ਵਾਰ ਪਾਈ ਵੋਟ
ਭੁੱਚੋ ਮੰਡੀ(ਪਵਨ ਗੋਇਲ): ਵਾਰਡ ਨੰਬਰ 10 ਦੀ ਲੜਕੀ ਸ਼ੀਨਾ ਨੇ ਪਹਿਲੀ ਵਾਰ ਅੱਜ ਨਗਰ ਕੌਂਸਲ ਚੋਣਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਉਹ ਵੋਟ ਪੋਲ ਕਰਕੇ ਬੇਹੱਦ ਖੁਸ਼ ਦਿਖਾਈ ਦੇ ਰਹੀ ਸੀ। ਉਸ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੋਟ ਦੇ ਅਧਿਕਾਰ ਦੀ ਸੋਚ ਸਮਝ ਕੇ ਵਰਤੋਂ ਕਰਨ। ਵੋਟ ਦੇ ਸਹੀ ਇਸਤੇਮਾਲ ਨਾਲ ਹੀ ਦੇਸ਼ ਨੂੰ ਤਰੱਕੀ ਦੇ ਰਾਹ ’ਤੇ ਲਿਜਾਇਆ ਜਾ ਸਕਦਾ ਹੈ।
ਨੱਬੇ ਸਾਲਾ ਕ੍ਰਿਸ਼ਨਾ ਨੇ ਵੋਟ ਪਾਈ
ਬੁਢਲਾਡਾ(ਪੱਤਰ ਪ੍ਰੇਰਕ): ਇੱਥੇ ਅੱਜ ਸ਼ਹਿਰ ਦੇ ਲੋਕਾਂ ਵੱਲੋਂ ਹੁੰਮ-ਹੁੰਮਾ ਕੇ ਪਾਈਆਂ ਗਈਆਂ ਵੋਟਾਂ ਦੀ ਗਿਣਤੀ 81 ਪ੍ਰਤੀਸ਼ਤ ਹੋ ਗਈ ਹੈ। ਸ਼ਹਿਰ ਦੇ ਕੁੱਲ 19 ਵਾਰਡਾਂ ਵਿੱਚੋਂ 78 ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੋ ਗਈ ਹੈ। ਇਸੇ ਤਰ੍ਹਾਂ ਇੱਥੇ ਵਾਰਡ ਨੰਬਰ 3 ਵਿੱਚ 90 ਸਾਲਾਂ ਮਾਤਾ ਕ੍ਰਿਸ਼ਨਾ ਦੇਵੀ ਪਤਨੀ ਪ੍ਰੀਤਮ ਸਿੰਘ ਨੇ ਵੀ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।