ਪਵਨ ਗੋਇਲ
ਭੁੱਚੋ ਮੰਡੀ, 14 ਅਕਤੂਬਰ
ਨਵੀਂ ਸਿੱਖਿਆ ਨੀਤੀ ਨੂੰ ਮੁੱਖ ਰੱਖਦਿਆਂ ਬੱਚਿਆਂ ਨੂੰ ਭਾਰਤੀ ਸੱਭਿਆਚਾਰਕ ਪ੍ਰੋਗਰਾਮਾਂ ਨਾਲ ਜੋੜਨ ਦੇ ਉਪਰਾਲੇ ਤਹਿਤ ਬਠਿੰਡਾ ਖੇਤਰ ਵਿੱਚ ਪਹਿਲੀ ਵਾਰ ‘ਸਪੀਕ ਮੈਕੇ’ ਵੱਲੋਂ ਸੇਂਟ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਵਿੱਚ ਵਰਕਸ਼ਾਪ ਕਾਰਵਾਈ ਗਈ। ਇਸ ਵਿੱਚ ਮਹਾਨ ਕਲਾਸੀਕਲ ਅਤੇ ਵੋਕਲ ਸੰਗੀਤਕਾਰ ਅਮਜ਼ਦ ਅਲੀ ਖ਼ਾਨ (ਕੌਮੀ ਪੁਰਸਕਾਰ ਜੇਤੂ) ਅਤੇ ਤਬਲਾ ਵਾਦਕ ਸ਼ਬੀਰ ਹਸਨ ਨੇ ਬੱਚਿਆਂ ਨੂੰ ਸੰਗੀਤ ਦੇ ਸੁਰ ਸਿਖਾਏ ਅਤੇ ਵੱਖ ਵੱਖ ਰਾਗਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਲਾਸੀਕਲ ਸੰਗੀਤ ਆਤਮਾ ਨੂੰ ਪ੍ਰਮਾਤਮਾ ਨਾਲ ਜੋੜਦਾ ਹੈ। ਸਾਰੇ ਵਿਦਿਆਰਥੀਆਂ ਨੂੰ ਰੂਹ ਨਾਲ ਸੰਗੀਤ ਸਿੱਖਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਉਹ ਪੂਣੇ, ਦਿੱਲੀ, ਗੋਆ ਅਤੇ ਜਲੰਧਰ ਦੇ ਅਨੇਕਾਂ ਵੱਕਾਰੀ ਸੰਗੀਤ ਮੇਲਿਆਂ ਵਿੱਚ ਪ੍ਰਦਰਸ਼ਨ ਕਰ ਚੁੱਕੇ ਹਨ। ਇਸ ਮੌਕੇ ਸਕੂਲ ਦੇ ਐਮਡੀ ਪ੍ਰੋਫੈਸਰ ਐਮਐਲ ਅਰੋੜਾ, ਪ੍ਰਿੰਸੀਪਲ ਕੰਚਨ ਨੇ ਸਪਾਈਕ ਮੈਕੇ ਅਤੇ ਸੰਗੀਤਕਾਰ ਅਮਜ਼ਦ ਅਲੀ ਖਾਨ ਦਾ ਧੰਨਵਾਦ ਕੀਤਾ।