ਫਤਿਹਗੜ੍ਹ ਪੰਜਤੂਰ: ਮੌਜੂਦਾ ਹਲਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਕਾਕਾ ਸੁਖਜੀਤ ਸਿੰਘ ਲੋਹਗੜ੍ਹ ਨੇ ਕਿਹਾ ਹੈ ਕਿ ਹਲਕੇ ਦੇ ਲੋਕ ਹੀ ਉਨ੍ਹਾਂ ਦੀ ਤਾਕਤ ਹਨ। ਲੋਕ ਤਾਕਤ ਹੀ ਉਨ੍ਹਾਂ ਨੂੰ ਫਿਰ ਤੋਂ ਵਿਧਾਇਕ ਬਣਾ ਕੇ ਵਿਧਾਨ ਸਭਾ ਭੇਜੇਗੀ। ਕਾਂਗਰਸੀ ਉਮੀਦਵਾਰ ਲੋਹਗੜ੍ਹ ਲੰਘੇ ਕੱਲ੍ਹ ਇੱਥੇ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕਰਨ ਪੁੱਜੇ ਸਨ। ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਪੰਚ ਸਰਪੰਚ ਹਾਜ਼ਰ ਹੋਏ। ਇਸ ਮੌਕੇ ਸੰਜੀਵ ਕੋਛੜ ਧਰਮਕੋਟ, ਅਮਨਦੀਪ ਸਿੰਘ ਗਿੱਲ, ਦਰਸ਼ਨ ਸਿੰਘ ਲਲਿਹਾਦੀ, ਜਰਨੈਲ ਸਿੰਘ ਖੰਭੇ, ਬੋਹੜ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਸਨ। -ਪੱਤਰ ਪ੍ਰੇਰਕ