ਜੋਗਿੰਦਰ ਸਿੰਘ ਮਾਨ
ਮਾਨਸਾ, 30 ਸਤੰਬਰ
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿੱਚ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਅਗਵਾਈ ਵਿੱਚ ਕਾਲਜ ਦੇ ਐੱਚਈਆਈਐਸ ਡਿਪਾਰਟਮੈਂਟ ਨੂੰ ਬੰਦ ਹੋਣ ਨੂੰ ਰੋਕਣ ਲਈ ਕਾਲਜ ਅੰਦਰ ਅਧਿਆਪਕਾਂ ਵੱਲੋਂ ਪੱਕਾ ਮੋਰਚਾ ਤੀਜੇ ਦਿਨ ਵੀ ਜਾਰੀ ਰਿਹਾ। ਅੱਜ ਦੇ ਧਰਨੇ ਵਿੱਚ ਪਿੰਡ ਝੱਬਰ ਦੀ ਪੰਚਾਇਤ ਦੇ ਸ਼ਾਮਲ ਹੋਣ ਦਾ ਵੀ ਦਾਅਵਾ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆ ਆਲ ਇੰਡੀਆਂ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਨੰਦਗੜ੍ਹ ਅਤੇ ਐੱਚਈਆਈਐੱਸ ਦੇ ਪ੍ਰੋ. ਅਮਨਦੀਪ ਸਿੰਘ ਨੇ ਕਿਹਾ ਕਿ ਕਾਲਜ ਪ੍ਰਿੰਸੀਪਲ ਦੇ ਕਹਿਣ ’ਤੇ ਬੀਓਜੀ ਦੀ ਮੀਟਿੰਗ ਬੁਲਾਈ ਸੀ, ਪਰ ਇਸ ਮੀਟਿੰਗ ਵਿੱਚ ਸਿਰਫ਼ ਇੱਕ ਮੈਂਬਰ ਹੀ ਪਹੁੰਚਿਆ, ਜਿਸ ਤੋਂ ਇਹ ਸਿੱਧ ਹੁੰਦਾ ਹੈ ਕਾਲਜ ਪ੍ਰਸ਼ਾਸਨ ਵੱਲੋਂ ਕੰਪਿਊਟਰ ਵਿਭਾਗ ਨੂੰ ਬੰਦ ਕਰਨ ਦਾ ਤੈਅ ਕਰ ਰੱਖਿਆ ਹੈ। ਇਸ ਮੌਕੇ ਆਕਾਸ਼, ਸੁੱਖੀ ਖੋਖਰ, ਗੁਰਬਖਸ਼ ਸਿੰਘ, ਪ੍ਰਿਆ ਗੁਪਤਾ, ਗਗਨਦੀਪ ਕੁਮਾਰ,ਚਰਨਜੀਤ ਕੌਰ, ਪਿੰਡ ਝੱਬਰ ਦੇ ਪੰਚਾਇਤ ਮੈਂਬਰ ਦੀਦਾਰ ਸਿੰਘ ਝੱਬਰ, ਨਾਹਰਜੀਤ ਸਿੰਘ ਝੱਬਰ, ਪ੍ਰਗਟ ਸਿੰਘ ਝੱਬਰ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਆਗੂ ਭੋਲਾ ਸਿੰਘ ਝੱਬਰ ਨੇ ਸ਼ਮੂਲੀਅਤ ਕੀਤੀ।