ਪੱਤਰ ਪ੍ਰੇਰਕ
ਬੋਹਾ, 30 ਜੂਨ
ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਨੂੰ ਪੱਤਰ ਲਿਖ ਕੇ ਬੋਹਾ ਸ਼ਹਿਰ ਵਿਚ ਨਵਾਂ ਬੱਸ ਅੱਡਾ ਬਣਾਉਣ ਦੀ ਕੀਤੀ ਮੰਗ ਕੀਤੀ ਹੈ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਨੂੰ ਲਿਖੇ ਪੱਤਰ ਵਿਚ ਵਿਧਾਇਕ ਬੁੱਧ ਰਾਮ ਉਨ੍ਹਾਂ ਕਿਹਾ ਹੈ ਕਿ ਕਿ ਬੋਹਾ ਇਸ ਖੇਤਰ ਦਾ ਮਹੱਤਵਪੂਰਨ ਸ਼ਹਿਰ ਹੈ ਤੇ ਲਗਭਗ 40 ਪਿੰਡਾ ਦਾ ਕੇਂਦਰ ਬਿੰਦੂ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਬੱਸ ਅੱਡੇ ਦੀ ਸਹੂਲਤ ਨਾ ਹੋਣ ਕਾਰਨ ਬੱਸਾ ਸੜਕ ’ਤੇ ਖੜ੍ਹਦੀਆਂ ਹਨ ਜਿਸ ਕਾਰਨ ਆਵਾਜਾਈ ਵਿਚ ਭਾਰੀ ਵਿਘਣ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇੱਥੇ ਸਵਾਰੀਆਂ ਦੇ ਪੀਣ ਲਈ ਤਾਂ ਪਾਣੀ ਦਾ ਪ੍ਰਬੰਧ ਵੀ ਨਹੀਂ ਹੈ। ਸਵਾਰੀਆਂ ਸਖਤ ਗਰਮੀ ਦੀ ਰੁੱਤ ਵਿਚ ਸੜਕ ਦੇ ਦੋਹੇ ਪਾਸੇ ਖੜ੍ਹ ਕੇ ਬੱਸਾਂ ਦਾ ਇੰਤਜਾਰ ਕਰਨ ਲਈ ਮਜਬੂਰ ਹਨ। ਉਨ੍ਹਾਂ ਟਰਾਂਸਪੋਰਟ ਮੰਤਰੀ ਤੋਂ ਮੰਗ ਕੀਤੀ ਕਿ ਸ਼ਹਿਰ ਵਿਚ ਆਧੁਨਿਕ ਸਹੂਲਤਾਂ ਵਾਲੇ ਬੱਸ ਅੱਡੇ ਦੀ ਉਸਾਰੀ ਲਈ ਤੁਰੰਤ ਗ੍ਰਾਂਟ ਜਾਰੀ ਕੀਤੀ ਜਾਵੇ ਤੇ ਉਸਾਰੀ ਸ਼ੁਰੂ ਕਰਵਾਈ ਤਾਂ ਜੋ ਲੋਕਾਂ ਨੂੰੂ ਰਾਹਤ ਮਿਲ ਸਕੇ।