ਪੱਤਰ ਪ੍ਰੇਰਕ
ਬਰੇਟਾ, 4 ਜੂਨ
ਇੱਥੋਂ ਦੀ ਸਬ ਤਹਿਸੀਲ ਵਿੱਚ ਡੀਸੀ ਦਫ਼ਤਰਾਂ ਦੇ ਕਰਮਚਾਰੀਆਂ ਦੇ ਨਾਲ ਹੀ ਇੱਥੋਂ ਦੀ ਸਬ ਤਹਿਸੀਲ ਵਿੱਚ ਵੀ ਪਿਛਲੇ ਦੋ ਹਫ਼ਤਿਆਂ ਤੋਂ ਚੱਲ ਰਹੀ ਹੜਤਾਲ ਕਾਰਨ ਨਾਇਬ ਤਹਿਸੀਲਦਾਰ ਦਫਤਰ ਦੇ ਰਜਿਸਟਰੀ ਕਲਰਕ ਰੀਡਰ ਦੀ ਚੱਲ ਰਹੀ ਹੜਤਾਲ ਸਦਕਾ ਇਥੇ ਨਾਇਬ ਤਹਿਸੀਲਦਾਰ ਵੀ ਨਹੀਂ ਆ ਰਹੇ। ਸਬ ਤਹਿਸੀਲ ਵਿੱਚ ਰਜਿਸਟਰੀਆਂ ਤੇ ਹੋਰ ਹਲਫ਼ੀਆ ਤੇ ਸਰਟੀਫਿਕੇਟਾਂ ਆਦਿ ਲਈ ਆਉਂਦੇ ਲੋਕ ਕਮਰਿਆ ਨੂੰ ਤਾਲੇ ਲੱਗੇ ਦੇਖ ਕੇ ਨਿਰਾਸ਼ ਮੁੜ ਜਾਂਦੇ ਹਨ।
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਸਥਾਨਕ ਤਹਿਸੀਲ ਅਤੇ ਉੱਪ ਮੰਡਲ ਮੈਜਿਸਟਰੇਟ ਦਫ਼ਤਰ ਦੇ ਸਮੂਹ ਕਾਮਿਆਂ ਨੇ ਤਹਿਸੀਲ ਕੈਂਪਲੈਕਸ ਵਿਖੇ ਹੱਕੀ ਮੰਗਾਂ ਲਈ ਰੋਸ ਪ੍ਰਦਰਸ਼ਨ ਕੀਤਾ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਡੀਸੀਦਫਤਰ ਦੇ ਕਾਮਿਆਂ ਵੱਲੋਂ 5 ਜੂਨ ਨੂੰ ਮਾਲੇਰਕੋਟਲਾ ਦੇ ਨਵਾਂ ਜ਼ਿਲ੍ਹਾ ਸਮਾਰੋਹ ਮੌਕੇ ਰੋਸ ਪ੍ਰਦਰਸ਼ਨ ਕਰਨ ਦੀਆਂ ਵਿਆਪਕ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਵਰਿੰਦਰ ਢੋਸੀਵਾਲ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਸਿੱਧੂ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਅਜੇ ਵੀ ਮੰਗਾਂ ਵੱਲ ਗੌਰ ਨਾ ਕੀਤਾ ਤਾਂ ਉਹ ਸੰਘਰਸ਼ ਹੋਰ ਪ੍ਰਚੰਡ ਕਰਨਗੇ।