ਪੱਤਰ ਪ੍ਰੇਰਕ
ਮਾਨਸਾ, 3 ਜੁਲਾਈ
ਮਾਨਸਾ ਦੇ ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਨੇ ਕਿਹਾ ਕਿ ਪ੍ਰਸ਼ਾਸਨਿਕ ਸੇਵਾਵਾਂ ਲਈ ਸਥਾਪਤ ਕੀਤੇ ਗਏ ਸੇਵਾ ਕੇਂਦਰ ਜ਼ਿਲ੍ਹਾ ਮਾਨਸਾ ਦੇ ਲੋਕਾਂ ਨੂੰ ਸਰਕਾਰੀ ਵਿਭਾਗਾਂ ਨਾਲ ਸਬੰਧਤ 435 ਸੇਵਾਵਾਂ ਬਿਨਾ ਕਿਸੇ ਖੱਜਲ ਖੁਆਰੀ ਤੋਂ ਮੁਹੱਈਆ ਕਰਵਾਉਣ ’ਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਸੇਵਾ ਕੇਂਦਰਾਂ ਤੋਂ ਮਹੀਨਾ ਜੂਨ 2023 ਤੋਂ ਹੁਣ ਤੱਕ ਦੌਰਾਨ 1 ਲੱਖ 47 ਹਜ਼ਾਰ 574 ਬਿਨੈਕਾਰਾਂ ਨੇ ਲਾਭ ਲਿਆ ਹੈ। ਉਨ੍ਹਾਂ ਦੱਸਿਆ ਕਿ ਜੂਨ 2022 ਤੋਂ ਹੁਣ ਤੱਕ ਕਰੀਬ 1 ਲੱਖ 59 ਹਜ਼ਾਰ ਅਰਜ਼ੀਆਂ ਵੱਖ-ਵੱਖ ਸੇਵਾਵਾਂ ਲਈ ਸੇਵਾ ਕੇਂਦਰਾਂ ’ਤੇ ਪ੍ਰਾਪਤ ਹੋਈਆਂ, ਜਿਸਦੇ ਵਿੱਚੋਂ 1 ਲੱਖ 47 ਹਜ਼ਾਰ 574 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਅਤੇ 7590 ਦਰਖਾਸਤਾਂ ਦਰੁਸਤ ਨਹੀਂ ਪਾਈਆਂ ਗਈਆਂ।