ਪੱਤਰ ਪ੍ਰੇਰਕ
ਭਦੌੜ 17 ਫ਼ਰਵਰੀ
ਕਾਂਗਰਸ ਹਾਈ ਕਮਾਨ ਵੱਲੋਂ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਪਾਰਟੀ ’ਚੋਂ ਬਾਹਰ ਕੀਤੇ ਜਾਣ ਤੋਂ ਬਾਅਦ ਕਾਂਗਰਸੀਆਂ ਨੇ ਖੁਸ਼ੀ ਮਨਾਈ ਤੇ ਹਾਈ ਕਮਾਨ ਦਾ ਧੰਨਵਾਦ ਕੀਤਾ। ਸੀਨੀਅਰ ਕਾਂਗਰਸ ਆਗੂ ਅਮਰਜੀਤ ਸਿੰਘ ਜੀਤਾ, ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਭੁੱਚਰ ਨੇ ਕਿਹਾ ਕਿ ਸ੍ਰੀ ਢਿੱਲੋਂ ਜ਼ਿਲ੍ਹਾ ਬਰਨਾਲਾ ’ਚੋਂ ਕਾਂਗਰਸ ਨੂੰ ਖ਼ਤਮ ਕਰਨ ’ਤੇ ਲੱਗੇ ਹੋਏ ਸਨ। ਪਾਰਟੀ ਹਾਈ ਕਮਾਨ ਨੂੰ ਇਹ ਫੈਸਲਾ ਇਹ ਫੈਸਲਾ 6 ਮਹੀਨੇ ਪਹਿਲਾਂ ਲੈ ਲੈਣਾ ਚਾਹੀਦਾ ਸੀ। ਉਨ੍ਹਾਂ ਆਖਿਆ ਕਿ ਬਰਨਾਲਾ ਤੇ ਭਦੌੜ ਦੀਆਂ ਨਗਰ ਕੌਂਸਲਾਂ ਅਤੇ ਮਾਰਕੀਟ ਕਮੇਟੀਆਂ ਦੀਆਂ ਚੇਅਰਮੈਨੀਆਂ ਕਥਿਤ ਬੇਗਾਨਿਆਂ ਦੇਣ ਕਰਕੇਕੇ ਟਕਸਾਲੀ ਆਗੂ ਕਾਂਗਰਸ ਛੱਡਣ ਲਈ ਮਜਬੂਰ ਹੋਏ ਸਨ।