ਰਾਏ ਸਿੱਖ ਬਰਾਦਰੀ ਵੱਲੋਂ ਚੋਣਾਂ ਸਬੰਧੀ ਵਿਚਾਰਾਂ
ਮਮਦੋਟ: ਬਲਾਕ ਮਮਦੋਟ ਵਿੱਚ ਰਾਏ ਸਿੱਖ ਬਰਾਦਰੀ ਵੱਲੋਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ। ਇਸ ਦੌਰਾਨ ਰਾਏ ਸਿੱਖ ਬਰਾਦਰੀ ਦੇ ਪ੍ਰਧਾਨ ਹੰਸਾ ਸਿੰਘ ਕਾਮਰੇਡ ਨੇ ਦੱਸਿਆ ਕਿ ਸਿਆਸੀ ਪਾਰਟੀਆਂ ਰਾਏ ਸਿੱਖ ਬਰਾਦਰੀ ਨੂੰ ਫ਼ਿਰੋਜ਼ਪੁਰ ਤੇ ਫਾਜ਼ਿਲਕਾ ਜ਼ਿਲ੍ਹਿਆਂ ਅੰਦਰ ਅਣਗੌਲਿਆ ਕਰ ਰਹੀਆਂ ਹਨ ਅਤੇ ਬਰਾਦਰੀ ਨੂੰ ਕੋਈ ਇੱਕ ਵੀ ਟਿਕਟ ਦੇਣ ਲਈ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮੀਟਿੰਗਾਂ ਕਰ ਕੇ ਸਿਆਸੀ ਪਾਰਟੀਆਂ ਤੋਂ ਟਿਕਟਾਂ ਦੀ ਮੰਗ ਕੀਤੀ ਜਾਵੇਗੀ। ਇਸ ਮੌਕੇ ਕਾਮਰੇਡ ਹੰਸਾ ਸਿੰਘ, ਪ੍ਰਕਾਸ਼ ਸਿੰਘ ਸਾਬਕਾ ਸਰਪੰਚ ਤੇ ਬਿੱਲਾ ਸਿੰਘ ਮੌਜੂਦ ਸਨ। -ਪੱਤਰ ਪ੍ਰੇਰਕ
ਕੈਪਸ਼ਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਏ ਸਿੱਖ ਬਰਾਦਰੀ ਦੇ ਆਗੂ। -ਫੋਟੋ: ਥਿੰਦ