ਪੱਤਰ ਪ੍ਰੇਰਕ
ਅਬੋਹਰ, 30 ਅਕਤੂਬਰ
ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਕੇਂਦਰ ਵਿਚ ਸਥਿਤ ਨਹਿਰੂ ਸਟੇਡੀਅਮ ਅਤੇ ਵਾਟਰ ਵਰਕਸ ਵਾਲੀ ਵਾਲੀ ਥਾਂ ਨੂੰ ਵੇਚਣ ਲਈ ਪਾਸ ਕੀਤੇ ਮਤੇ ਦਾ ਅਬੋਹਰ ਵਿਧਾਇਕ ਅਰੁਣ ਨਾਰੰਗ ਨੇ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਇਹ ਕਦੇ ਵੀ ਨਹੀਂ ਹੋਣ ਦੇਣਗੇ।
ਵਿਧਾਇਕ ਅਰੁਣ ਨਾਰੰਗ ਨੇ ਅੱਜ ਆਪਣੇ ਨਿਵਾਸ ’ਤੇ ਸੱਦੀ ਪ੍ਰੈੱਸ ਕਾਨਫਰੰਸ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਸੱਤਾਧਾਰੀ ਪਾਰਟੀ 1200 ਕਰੋੜ ਰੁਪਏ ਮੁੱਲ ਵਾਲੀ ਵਾਟਰ ਵਕਰਸ ਵਾਲੀ ਜਗ੍ਹਾ (24 ਕਿਲੇ) ਕੋਡੀਆਂ ਦੇ ਭਾਅ ਵੇਚਣ ਦੇ ਪਲਾਨ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਜਗ੍ਹਾ ਨੂੰ ਵੇਚਣਾ ਹੀ ਹੈ ਤਾਂ ਨਗਰ ਨਿਗਮ ਚੋਣਾਂ ਤੋਂ ਬਾਅਦ ਜਿਸ ਵੀ ਪਾਰਟ ਦਾ ਬੋਰਡ ਬਣੇਗਾ ਉਸਦੀ ਸਹਿਮਤੀ ਲੈ ਕੇ ਇਹ ਕਦਮ ਚੁੱਕਿਆ ਜਾਣਾ ਚਾਹੀਦਾ ਹੈ।