ਪੱਤਰ ਪ੍ਰੇਰਕ
ਸ਼ਹਿਣਾ, 4 ਨਵੰਬਰ
ਖਰੀਦ ਕੇਂਦਰ ਸ਼ਹਿਣਾ ਵਿੱਚ ਝੋਨੇ ਦੀ ਆਮਦ ਜ਼ੋਰਾਂ ’ਤੇ ਹੈ। ਇੱਥੇ ਖਰੀਦ ਏਜੰਸੀ ਪਨਗਰੇਨ ਨੇ ਬੋਲੀ ਲਾਈ ਅਤੇ ਝੋਨੇ ਦੀ ਖਰੀਦ ਸ਼ੁਰੂ ਕੀਤੀ ਹੈ। ਦੂਸਰੇ ਪਾਸੇ ਝੋਨੇ ਦੀ ਨਮੀ ਜ਼ਿਆਦਾ ਹੋਣ ਕਾਰਨ ਝੋਨੇ ਦੀ ਖਰੀਦ ’ਚ ਤੇਜ਼ੀ ਨਹੀਂ ਆ ਰਹੀ ਹੈ। ਕਈ ਕਿਸਾਨ ਤਾਂ 10-10 ਦਿਨ ਤੋਂ ਮੰਡੀ ’ਚ ਬੈਠੇ ਹਨ। ਅਧਿਕਾਰੀ ਅਤੇ ਹੁਕਮਰਾਨ ਪਾਰਟੀ ਦਾ ਕੋਈ ਵੀ ਆਗੂ ਕਿਸਾਨਾਂ ਦੀ ਹਾਲਤ ਜਾਣਨ ਲਈ ਖਰੀਦ ਕੇਂਦਰ ’ਚ ਨਹੀਂ ਆਇਆ। ਖਰੀਦ ਕੇਂਦਰ ਚੂੰਘਾਂ ਵਿੱਚ ਪਨਗਰੇਨ, ਖਰੀਦ ਕੇਂਦਰ ਉਗੋਕੇ ’ਚ ਪਨਸਪ ਅਤੇ ਖਰੀਦ ਕੇਂਦਰ ਵਿਧਾਤੇ ’ਚ ਪਨਗਰੇਨ ਨੇ ਝੋਨੇ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ।