ਮੋਗਾ/ਨਿਹਾਲ ਸਿੰਘ ਵਾਲਾ: ਬੈਂਕ ਗਾਰਡ ਤੋਂ ਤਰੱਕੀ ਕਰਕੇ ਬੈਂਕ ਮੈਨੇਜਰ ਬਣੇ ਪਰਮਜੀਤ ਸਿੰਘ ਮਠਾੜੂ ਨੇ ਬੱਧਨੀਂ ਕਲਾਂ ਦੇ ਪਿੰਡ ਮੀਨੀਆਂ ਦੀ ਬੈਂਕ ਦੇ ਮੈਨੇਜਰ ਵਜੋਂ ਅਹੁਦਾ ਸੰਭਾਲ ਲਿਆ ਹੈ। ਬੈਂਕ ਮੈਨੇਜਰ ਪਰਮਜੀਤ ਸਿੰਘ ਮਠਾੜੂ ਨੇ ਦੱਸਿਆ ਕਿ ਉਹ ਬਾਰ੍ਹਵੀਂ ਕਰਕੇ ਫੌਜ ਵਿੱਚ ਭਰਤੀ ਹੋ ਗਿਆ ਸੀ। ਫ਼ੌਜ ਦੀ ਨੌਕਰੀ ਦੌਰਾਨ ਉਸ ਨੇ ਬੀਏ ਦੀ ਪੜ੍ਹਾਈ ਕੀਤੀ। 2009 ’ਚ ਅਖਾੜਾ ਪਿੰਡ ਦੀ ਯੂਨੀਅਨ ਬੈਂਕ ਵਿੱਚ ਗਾਰਡ ਵਜੋਂ ਨਿਯੁਕਤ ਹੋਏ। ਪਰਮਜੀਤ ਮਠਾੜੂ ਨੇ ਦੱਸਿਆ ਕਿ ਉਹ ਲਗਾਤਾਰ ਬੈਂਕਿੰਗ ਦੀ ਪ੍ਰੀਖਿਆ ਪਾਸ ਕਰਕੇ ਕਲਰਕ, ਖਜ਼ਾਨਚੀ, ਸਹਾਇਕ ਤੇ ਡਿਪਟੀ ਮੈਨੇਜਰ ਬਣਿਆ। ਮੈਨੇਜਰ ਬਣਨ ਲਈ ਪ੍ਰੀਖਿਆ ’ਚੋਂ ਉਹ ਤਿੰਨ ਵਾਰ ਰਿਆ ਤੇ ਚੌਥੀ ਵਾਰ ਪਾਸ ਹੋ ਕੇ ਮੈਨੇਜਰ ਬਣ ਗਿਆ। ਮਠਾੜੂ ਨੇ ਦੱਸਿਆ ਕਿ ਉਸ ਦੇ ਪਰਿਵਾਰ ਦਾ ਉਸ ਦੀ ਕਾਮਯਾਬੀ ਵਿੱਚ ਬਹੁਤ ਯੋਗਦਾਨ ਹੈ। -ਪੱਤਰ ਪ੍ਰੇਰਕ