ਪੱਤਰ ਪ੍ਰੇਰਕ
ਸ਼ਹਿਣਾ, 21 ਅਗਸਤ
ਬਲਾਕ ਸ਼ਹਿਣਾ ਦੇ 30 ਪਿੰਡਾਂ ਵਿੱਚ ਅਵਾਰਾ ਕੁੱਤਿਆਂ ਅਤੇ ਲਾਵਾਰਿਸ ਪਸ਼ੂਆਂ ਤੋਂ ਲੋਕ ਪ੍ਰੇਸ਼ਾਨ ਹਨ। ਕਸਬੇ ਸ਼ਹਿਣਾ ਦੇ ਬੱਸ ਸਟੈਂਡ ਰੋਡ, ਸਟੇਡੀਅਮ ਰੋਡ ਅਤੇ ਹੋਰ ਸਾਂਝੀਆਂ ਥਾਵਾਂ ’ਤੇ ਅਵਾਰਾ ਕੁੱਤਿਆਂ ਅਤੇ ਲਾਵਾਰਸ ਪਸ਼ੂਆਂ ਦੀ ਭਰਮਾਰ ਹੈ। ਲਾਵਾਰਿਸ ਪਸ਼ੂਆਂ ਵਿੱਚੋਂ ਬਹੁਤੇ ਪਸ਼ੂ ਕਿਸੇ ਨਾ ਕਿਸ ਬਿਮਾਰੀ ਦਾ ਸ਼ਿਕਾਰ ਹਨ। ਬਲਾਕ ਸ਼ਹਿਣਾ ਦੇ ਪਿੰਡ ਸੁਖਪੁਰਾ, ਉਗੋਕੇ, ਨਾਨਕਪੁਰਾ, ਪੱਖੋਕੇ, ਬੱਲੋਕੇ ਵਿੱਚ ਲਾਵਾਰਸ ਪਸ਼ੂਆਂ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਸੜਕਾਂ ’ਤੇ ਘੁੰਮਦੇ ਪਸ਼ੂ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਕਿਸਾਨ ਲਖਵੀਰ ਸਿੰਘ ਨੇ ਸਰਕਾਰ ਤੋਂ ਆਵਾਰਾ ਕੁੱਤਿਆਂ ਤੇ ਲਾਵਾਰਿਸ ਪਸ਼ੂਆਂ ਦੇ ਹੱਲ ਲਈ ਠੋਸ ਕਦਮ ਚੁੱਕਣ ਦੀ ਮੰਗ ਕੀਤੀ ਹੈ।