ਪੱਤਰ ਪ੍ਰੇਰਕ
ਗੋਨਿਆਣਾ ਮੰਡੀ, 28 ਫਰਵਰੀ
ਇਲਾਕਾ ਵਾਸੀਆਂ ਨੇ ਸ਼ਹਿਰ ਵਿਚ ਵੱਧ ਰਹੀ ਗੁੰਡਾਗਰਦੀ ਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨਾਕਾਰੀ ਦੀ ਅਗਵਾਈ ਕਰ ਰਹੇ ਮੌਜੂਦਾ ਕੌਂਸਲਰ ਮਨੋਜ ਕੁਮਾਰ ਮੁੰਨਾ ਦੀ ਅਗਵਾਈ ਹੇਠ ਪੁਲੀਸ ’ਤੇ ਦੋਸ਼ ਲਗਾਏ ਗਏ ਕਿ ਗੋਨਿਆਣਾ ਅੰਦਰ ਦਿਨ ਰਾਤ ਵਾਰਦਾਤਾਂ ਵੱਧ ਰਹੀਆਂ ਹਨ। ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਦਿਨ ਦਿਹਾੜੇ ਸਲੱਮ ਖੇਤਰ ਦੇ ਪ੍ਰੇਮ ਨਗਰ ਵਿਚ ਗੁੰਡਾ ਅਨਸਰਾਂ ਨੇ ਸ਼ਰ੍ਹੇਆਮ ਇੱਕ ਪਰਿਵਾਰ ਨੂੰ ਘਰ ਜਾ ਕੇ ਧਮਕਾਇਆ ਅਤੇ ਪਰਿਵਾਰ ਦੀ ਲੜਕੀ ਨਾਲ ਵੀ ਛੇੜਖਾਨੀ ਕੀਤੀ। ਮਹੱਲਾ ਵਾਸੀਆਂ ਨੇ ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਨੱਥ ਪਾਈ ਜਾਵੇ। ਚੌਕੀ ਇੰਚਾਰਜ ਹਰਬੰਸ ਸਿੰਘ ਮਾਨ ਨੇ ਦੱਸਿਆ ਕਿ ਮਹਿਲਾ ਇੰਸਪੈਕਟਰ ਜਸਵਿੰਦਰ ਕੌਰ ਜੱਸੀ ਦੇ ਬਿਆਨ ’ਤੇ ਮੁਕੱਦਮਾ ਨੰਬਰ 28 ਤਹਿਤ ਮੁੱਖ ਮੁਲਜ਼ਮ ਜਸਵਿੰਦਰ ਸਿੰਘ, ਉਸ ਦੇ 4 ਸਾਥੀ ਕਾਲੂ, ਲਵਲੀ, ਸੁੱਖਾ ਤੇ ਮੰਗਾ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।