ਨਿੱਜੀ ਪੱਤਰ ਪ੍ਰਰੇਕ
ਫ਼ਰੀਦਕੋਟ, 13 ਸਤੰਬਰ
ਇੱਥੇ ਭੋਲੂਵਾਲਾ ਰੋਡ ਤੇ ਸਥਿਤ ਇੱਕ ਕਮਿਸ਼ਨ ਏਜੰਟ ਦੇ ਗੋਦਾਮ ਵਿੱਚੋਂ ਵੱਡੀ ਮਾਤਰਾ ਵਿੱਚ ਪੈਸਟੀਸਾਈਡ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿਟੀ ਪੁਲੀਸ ਫਰੀਦਕੋਟ ਨੇ ਅਜੇ ਕੁਮਾਰ ਦੀ ਸ਼ਿਕਾਇਤ ’ਤੇ ਚੋਰੀ ਦਾ ਪਰਚਾ ਦਰਜ ਕਰਕੇ ਇਸ ਮਾਮਲੇ ਵਿੱਚ ਸੰਦੀਪ ਪਾਲ ਸਿੰਘ, ਮਾਇਆ ਦੇਵੀ, ਸੀਤੋ ਰਾਣੀ ਅਤੇ ਲਾਲੀ ਨਾਮ ਦੀ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਗੋਦਾਮ ਦੇ ਮੁਨੀਮ ਅਨੁਸਾਰ ਇਨ੍ਹਾਂ ਮੁਲਜ਼ਮਾਂ ਨੇ ਰਾਤ ਸਮੇਂ ਗੋਦਾਮ ਵਿੱਚੋਂ 3.60 ਲੱਖ ਰੁਪਏ ਦੀ ਕੀਮਤ ਦੀ ਪੈਸਟੀਸਾਈਡ ਚੋਰੀ ਕਰ ਲਏ। ਇਸ ਮਾਮਲੇ ਦੀ ਤਫਤੀਸ਼ ਕਰ ਰਹੇ ਸਹਾਇਕ ਥਾਣੇਦਾਰ ਗੁਰਬਖਸ਼ ਸਿੰਘ ਨੇ ਕਿਹਾ ਕਿ ਉਹ ਸਾਰੇ ਮਾਮਲੇ ਦੀ ਪੜਤਾਲ ਕਰ ਰਹੇ ਹਨ।