ਮਹਿੰਦਰ ਸਿੰਘ ਰੱਤੀਆਂ
ਮੋਗਾ, 16 ਮਈ
ਕਰੋਨਾ ਪ੍ਰਭਾਵਿਤ ਪਰਿਵਾਰਾਂ ਤੱਕ ਪੱਕਿਆ ਪਕਾਇਆ ਖਾਣਾ ਪਹੁੰਚਾਉਣ ਨੂੰ ਜਿਥੇ ਸਲਾਮਾਂ ਹੋ ਰਹੀਆਂ ਹਨ ਉਥੇ ਸੋਸ਼ਲ ਮੀਡੀਆ ਉੱਤੇ ਇਸ ਨਿਵੇਕਲੀ ਮੁਹਿੰਮ ਬਾਰੇ ਮੁਲਾਜ਼ਮਾਂ ਬਾਰੇ ਸਵਾਲ ਚੁੱਕੇ ਜਾ ਰਹੇ ਹਨ। ਲੋਕ ਅਜਿਹੀਆਂ ਤਸਵੀਰਾਂ ’ਤੇ ਵੱਖੋ ਵੱਖਰੀਆਂ ਟਿੱਪਣੀਆਂ ਵੀ ਕਰ ਰਹੇ ਹਨ। ਵਾਇਰਲ ਪੋਸਟਾਂ ’ਚ ਪੁਲੀਸ ਮੁਲਾਜ਼ਮ ਆਪਣੇ ਹੱਥੀਂ ਲਾਵਾਰਸ ਲੋਕਾਂ ਦੇ ਮੂੰਹ ਵਿੱਚ ਖਾਣਾ ਪਾ ਕੇ ਸਮਾਜ ਸੇਵਾ ਕਰ ਰਹੇ ਹਨ। ਸਖਤ ਤੇਵਰਾਂ ਵਾਸਤੇ ਜਾਣੀ ਜਾਂਦੀ ਪੰਜਾਬ ਪੁਲੀਸ ਦੀਆਂ ਮਹਿਲਾ ਸਿਪਾਹੀ ਅੱਜ ਕੱਲ੍ਹ ਥਾਣਿਆਂ ’ਚ ਬਣੀ ਰਸੋਈ ’ਚ ਆਟਾ ਗੁੰਨ੍ਹ ਕੇ ਪੇੜੇ ਕਰ ਰਹੀ ਤੇ ਰੋਟੀਆਂ ਰਾੜ੍ਹ ਰਹੀਆਂ ਹੈ ਉਥੇ ਪੁਰਸ਼ ਮੁਲਾਜ਼ਮ ਸਬਜ਼ੀਆਂ ਤੇ ਪਿਆਜ਼ ਕੱਟ ਰਹੇ ਹਨ। ਫ਼ਰੀਦਕੋਟ ਰੇਂਜ ਦੇ ਡੀਆਈਜੀ ਸੁਰਜੀਤ ਸਿੰਘ ਨੇ ਦੱਸਿਆ ਕਿ ਕਰੋਨਾ ਮਰੀਜ਼ਾਂ ਨੂੰ ਘਰਾਂ ਤੱਕ ਮੁਫ਼ਤ ਖਾਣਾ ਪਹੁੰਚਾਉਣ ਲਈ 181 ਭੋਜਨ ਹੈਲਪਲਾਈਨ ਦੀ ਸ਼ੁਰੂਆਤ ਕੀਤੀ ਗਈ ਹੈ।