ਅਜੀਤਵਾਲ: ਸੁਰਿੰਦਰ ਕੌਰ ਪਤਨੀ ਸਵ. ਲਛਮਣ ਸਿੰਘ ਮਾਸਟਰ ਜੋ ਕੁਝ ਦਿਨ ਪਹਿਲਾਂ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪ੍ਰਮਾਤਮਾ ਦੇ ਚਰਨਾ ’ਚ ਜਾ ਨਿਵਾਜੇ ਸਨ। ਉਨ੍ਹਾਂ ਦੀ ਸੋਚ ਮੁਤਾਬਕ ਉਨ੍ਹਾਂ ਦੀਆਂ ਅਸਥੀਆਂ ਨੂੰ ਧਰਤੀ ਵਿੱਚ ਦਫ਼ਨਾ ਕੇ ਬੂਟਾ ਲਾਉਣ ਦੀ ਰਸਮ ਨੂੰ ਅਜੈਬ ਸਿੰਘ ਭੱਟੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਆਪਣੇ ਹੱਥਾਂ ਨਾਲ ਪੂਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸੁਖਦੀਪ ਸਿੰਘ ਸੀਪਾ, ਗੁਰਦੇਵ ਸਿੰਘ, ਜਗਜੀਤ ਸਿੰਘ ਸੀਰਾ, ਸੁਦਾਗਰ ਸਿੰਘ ਦੀਨਾ, ਜਸਵੰਤ ਸਿੰਘ, ਬਲਵੰਤ ਸਿੰਘ, ਤਰਸੇਮ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਦੇ ਸਪੁੱਤਰ ਪਰਮਪਾਲ ਸਿੰਘ ਨੇ ਦੱਸਿਆ ਕਿ ਮਾਤਾ ਦੀ ਅੰਤਿਮ ਅਰਦਾਸ 25 ਫਰਵਰੀ ਨੂੰ ਗੁਰਦੁਆਰਾ ਸਾਹਿਬ (ਵੱਡਾ ਡੇਰਾ) ਦੌਧਰ ਸ਼ਰਕੀ ਵਿੱਚ ਕੀਤੀ ਜਾਵੇਗੀ।
-ਪੱਤਰ ਪ੍ਰੇਰਕ