ਜੋਗਾ: ਕਾਂਗਰਸੀ ਆਗੂ ਦੀਪਇੰਦਰ ਸਿੰਘ ਅਕਲੀਆ ਦੇ ਪਿਤਾ ਮਾਸਟਰ ਕੌਰ ਸਿੰਘ ਦੀ ਮੌਤ ਹੋਣ ’ਤੇ ਉਸ ਦੀਆਂ ਅਸਥੀਆਂ ਅਗੀਠੇ ਦੀ ਰਾਖ ਸਮੇਤ ਆਪਣੇ ਹੀ ਘਰ ਵਿਚਲੀ ਜ਼ਮੀਨ ਵਿੱਚ ਦਬਾ ਕੇ ਇਸ ਦੇ ਉੱਪਰ ਛਾਂਦਾਰ ਬੂਟਾ ਲਗਾਇਆ ਗਿਆ। ਦੀਪਇੰਦਰ ਸਿੰਘ ਅਕਲੀਆ ਨੇ ਕਿਹਾ ਕਿ ਇਹ ਛਾਂਦਾਰ ਬੂਟਾ ਭਵਿੱਖ ਵਿੱਚ ਵੱਡਾ ਹੋ ਕੇ ਠੰਢੀ ਛਾਂ ਦੇਵੇਗਾ। ਇਸ ਮੌਕੇ ਤੇਜਿੰਦਰ ਸਿੰਘ, ਗੁਰਮੇਲ ਸਿੰਘ, ਨਰਦੇਵ ਸਿੰਘ, ਬਲਵਿੰਦਰ ਕੌਰ, ਨਵਨੀਤ ਕੌਰ, ਕਿਰਨਜੀਤ ਕੌਰ, ਮਨਪ੍ਰੀਤ ਕੌਰ ਤੇ ਐਮਰੀਨ ਕੌਰ ਹਾਜ਼ਰ ਸਨ। ਮਾਸਟਰ ਕੋਰ ਸਿੰਘ ਨਮਿੱਤ ਪਾਠ ਦਾ ਭੋਗ ਭਲਕੇ 3 ਜੁਲਾਈ ਨੂੰ ਗੁਰਦੁਆਰਾ ਕੋਰਵਾਲਾ ਸਾਹਿਬ ਪਿੰਡ ਅਕਲੀਆ ਵਿਖੇ ਪਵੇਗਾ। -ਪੱਤਰ ਪ੍ਰੇਰਕ