ਟੱਲੇਵਾਲ: ਕੁਦਰਤ ਪ੍ਰੇਮੀ ਸੁਸਾਇਟੀ ਬਰਨਾਲਾ ਵਲੋਂ ਸੰਸਥਾਪਕ ਸੰਦੀਪ ਧੌਲਾ ਦੀ ਅਗਵਾਈ ਹੇਠ ਪਿੰਡ ਦੀਵਾਨਾ ਵਿੱਚ ਮਾਸਟਰ ਸੰਦੀਪ ਸਿੰਘ ਤੇ ਬਿੱਟੂ ਦੀਵਾਨਾ ਦੇ ਪੁਰਖਿਆਂ ਦੀ ਜਗਾ ਉਪਰ ਪੰਛੀਆਂ ਲਈ ਆਲਣੇ ਲਗਾਏ ਗਏ। ਸੰਦੀਪ ਸਿੰਘ ਦੀਵਾਨਾ ਨੇ ਕਿਹਾ ਕਿ ਹਰ ਇੱਕ ਖ਼ੁਸ਼ੀ ਦੇ ਮੌਕੇ ’ਤੇ ਸਾਨੂੰ ਪੰਛੀਆਂ ਤੇ ਰੁੱਖਾਂ ਲਈ ਕੁਝ ਨਾ ਕੁਝ ਕਰਨਾ ਚਾਹੀਦਾ ਹੈ। ਸੁਸਾਇਟੀ ਸੰਸਥਾਪਕ ਸੰਦੀਪ ਸਿੰਘ ਧੌਲਾ ਨੇ ਕਿਹਾ ਕਿ ਘਰਾਂ ਵਿੱਚ ਪੰਛੀਆਂ ਲਈ ਖੁੱਡਾਂ ਰੱਖਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਆਪਣਾ ਰਹਿਣ ਬਸੇਰਾ ਬਣਾ ਸਕਣ। ਇਸ ਸਮੇਂ ਕੁਦਰਤ ਪ੍ਰੇਮੀ ਸੁਸਾਇਟੀ ਦੇ ਸੰਸਥਾਪਕ ਸੰਦੀਪ ਸਿੰਘ ਧੌਲਾ, ਪ੍ਰੇਮਜੀਤ ਸਿੰਘ ਧੌਲਾ, ਜਗਮੀਤ ਸਿੰਘ, ਰਾਜਵੀਰ ਸਿੰਘ ਅਤੇ ਰਾਜਿੰਦਰ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ