ਗੁਰੂ ਹਰਸਹਾਏ:
ਬਸਤੀ ਮੱਘਰ ਸਿੰਘ ਵਾਲੀ ਵਿੱਚ ਸਬ-ਡਿਵੀਜ਼ਨ ਗੁਰੂ ਹਰਸਹਾਏ ਦੇ ਡੀਐੱਸਪੀ ਅਤੁਲ ਸੋਨੀ ਨੇ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕਰਵਾਈ। ਇਸ ਦੌਰਾਨ ਅਤੁਲ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਬੂਟੇ ਲਾਉਣ ਦੀ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਬਸਤੀ ਮੱਘਰ ਸਿੰਘ ਵਾਲੀ ਵਿੱਚ ਨੌਜਵਾਨਾਂ ਵੱਲੋਂ 1200 ਦੇ ਕਰੀਬ ਬੂਟੇ ਲਾਏ ਗਏ। ਇਸ ਮੌਕੇ ਮਹਿੰਦਰ ਸਿੰਘ, ਗੁਰਮੀਤ ਸਿੰਘ, ਹਰਜਿੰਦਰ ਸਿੰਘ, ਜਸ਼ਨ, ਸੁਰਜੀਤ ਸਿੰਘ, ਕਰਨ ਦੁੱਗਲ, ਵਿੱਕੀ, ਸੁਰਜੀਤ ਸਿੰਘ ਤੇ ਰਮਨ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ