ਮੋਗਾ: ਪਿੰਡ ਢੁੱਡੀਕੇ ਵਿੱਚ ਡੇਢ ਏਕੜ ਪੰਚਾਇਤੀ ਜ਼ਮੀਨ ’ਚ ਬਾਬਾ ਸੇਵਾ ਸਿੰਘ, ਸੰਤ ਹਰਭਜਨ ਸਿੰਘ ਦਮਦਮੀ ਟਕਸਾਲ, ਸੰਤ ਗੁਰਮੀਤ ਸਿੰਘ ਖੋਸਾ ਕੋਟਲਾ, ਪਰਵਾਸੀ ਪੰਜਾਬੀਆਂ ਅਤੇ ਨੌਜਵਾਨਾਂ ਦੀ ਮਦਦ ਨਾਲ ਜਥੇਬੰਦੀ ਮਿਸ਼ਨ ਗਰੀਨ ਵੱਲੋਂ ਡੇਢ ਕਿੱਲਾ ਜ਼ਮੀਨ ਵਿਚ 50 ਕਿਸਮ ਦੇ ਦੋ ਹਜ਼ਾਰ ਬੂਟੇ ਲਾਏ ਗਏ। ਸਰਪੰਚ ਜਸਬੀਰ ਸਿੰਘ ਢਿੱਲੋਂ ਅਤੇ ਭਾਈ ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਜੰਗਲ ਰਾਜ ਦੀ ਜੈਵ-ਵਿਭਿੰਨਤਾ ਸੰਭਾਲ ਵਿੱਚ ਯੋਗਦਾਨ ਪਾਵੇਗਾ। ਸੰਸਥਾ ਵਲੋਂ ਪੰਜਾਬ ਸਮੇਤ ਭਾਰਤ ਦੇ ਪੰਜ ਸੂਬਿਆਂ ਵਿੱਚ ਪੰਜ ਲੱਖ ਤੋਂ ਵਧੇਰੇ ਦਰਖਤ ਲਗਾਏ ਗਏ ਹਨ। -ਨਿੱਜੀ ਪੱਤਰ ਪ੍ਰੇਰਕ