ਚਾਉਕੇ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 15 ਸਤੰਬਰ ਤੋਂ ਬਾਦਲ ਪਿੰਡ ਵਿੱਚ ਪੰਜ ਰੋਜ਼ਾ ਦਿਨ ਰਾਤ ਧਰਨੇ ਲਗਾਉਣ ਸਬੰਧੀ ਬਲਾਕ ਰਾਮਪੁਰਾ ਦੇ ਪਿੰਡਾਂ ਵਿੱਚ ਲੋਕ ਨੂੰ ਲਾਮਬੰਦ ਕਰਨ ਲਈ ਨਾਟਕ ਖੇਡੇ ਗਏ। ਜਥੇਬੰਦੀ ਦੀ ਆਗੂ ਹਰਿੰਦਰ ਬਿੰਦੂ, ਨਿੱਕਾ ਸਿੰਘ ਜੇਠੂਕੇ ਦੱਸਿਆ ਕਿ ਪਿੰਡ ਜੇਠੂਕੇ, ਬਦਿਆਲਾ, ਚਾਉਕੇ, ਬੱਲ੍ਹੋ, ਵਿੱਚ ਨੁੱਕੜ ਨਾਟਕ ‘ਇਹ ਲਹੂ ਕਿਸ ਦਾ’ ਖੇਡਿਆ ਗਿਆ। ਉਨ੍ਹਾਂ ਕਿਹਾ ਕਿ ਮੋਰਚੇ ਦੀਆਂ ਮੁੱਖ ਮੰਗਾਂ ਤਿੰਨੇ ਕਿਸਾਨ ਮਾਰੂ ਖੇਤੀ ਆਰਡੀਨੈਂਸ ਰੱਦ ਕਰੋ, ਬਿਜਲੀ ਸੋਧ ਬਿੱਲ 2020 ਅਤੇ ਭੂਮੀ ਗ੍ਰਹਿਣ ਕਾਨੂੰਨ ਆਦਿ ਕਿਸਾਨ ਮਾਰੂ ਨੀਤੀਆਂ ਵਿਰੁੱਧ ਕਿਸਾਨੀ ਬਚਾਓ ਸੰਘਰਸ਼ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਬਲਦੇਵ ਸਿੰਘ ਚਾਉਕੇ,ਬੂਟਾ ਸਿੰਘ ਬੱਲ੍ਹੋ,ਹਰਪ੍ਰੀਤ ਕੌਰ ਜੇਠੂਕੇ, ਬਿੰਦਰ ਸਿੰਘ ਜੈਦ ਹਾਜ਼ਰ ਸਨ। -ਪੱਤਰ ਪ੍ਰੇਰਕ